ਆਪ੍ਰੇਸ਼ਨ ਸਿੰਦੂਰ ‘ਚ ਕਿਸ ਦੀ ਜਿੱਤ ਤੇ ਕਿਸ ਦੀ ਹਾਰ? ਫੌਜ ਮੁਖੀ ਦਾ ਪਾਕਿਸਤਾਨੀਆਂ ਨੂੰ ਜਵਾਬ

ਭਾਰਤ-ਪਾਕਿਸਤਾਨ ਟਕਰਾਅ ਤੇ ਆਪ੍ਰੇਸ਼ਨ ਸਿੰਦੂਰ ਦੌਰਾਨ, ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵੀ ਇਹ ਪੂਰੀ ਦੁਨੀਆ ‘ਚ ਆਪਣੀ ਜਿੱਤ ਦਾ ਬਿਗਲ ਵਜਾਉਂਦਾ ਰਿਹਾ। ਹਾਲਾਂਕਿ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਹੁਣ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਇਸ […]
Amritpal Singh
By : Updated On: 10 Aug 2025 11:20:AM
ਆਪ੍ਰੇਸ਼ਨ ਸਿੰਦੂਰ ‘ਚ ਕਿਸ ਦੀ ਜਿੱਤ ਤੇ ਕਿਸ ਦੀ ਹਾਰ? ਫੌਜ ਮੁਖੀ ਦਾ ਪਾਕਿਸਤਾਨੀਆਂ ਨੂੰ ਜਵਾਬ

ਭਾਰਤ-ਪਾਕਿਸਤਾਨ ਟਕਰਾਅ ਤੇ ਆਪ੍ਰੇਸ਼ਨ ਸਿੰਦੂਰ ਦੌਰਾਨ, ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵੀ ਇਹ ਪੂਰੀ ਦੁਨੀਆ ‘ਚ ਆਪਣੀ ਜਿੱਤ ਦਾ ਬਿਗਲ ਵਜਾਉਂਦਾ ਰਿਹਾ। ਹਾਲਾਂਕਿ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਹੁਣ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਇਸ ‘ਤੇ ਚੁਟਕੀ ਲਈ ਹੈ।

ਉਪੇਂਦਰ ਦਿਵੇਦੀ ਨੇ ਆਈਆਈਟੀ ਮਦਰਾਸ ਵਿਖੇ ਆਪ੍ਰੇਸ਼ਨ ਸਿੰਦੂਰ ਬਾਰੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਟਕਰਾਅ ਦੌਰਾਨ ਪਾਕਿਸਤਾਨ ਦੀ ਹਾਲਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕਿਸੇ ਪਾਕਿਸਤਾਨੀ ਤੋਂ ਪੁੱਛੋ ਕਿ ਜੰਗ ਕਿਸ ਨੇ ਜਿੱਤੀ? ਤਾਂ ਉਹ ਕਹਿਣਗੇ – ਸਾਡਾ ਮੁਖੀ ਫੀਲਡ ਮਾਰਸ਼ਲ ਬਣ ਗਿਆ ਹੈ। ਅਸੀਂ ਜ਼ਰੂਰ ਜਿੱਤੇ ਹੋਣਗੇ, ਇਸੇ ਲਈ ਉਹ ਚੀਫ਼ ਮਾਰਸ਼ਲ ਬਣਿਆ।

ਜਨਰਲ ਦਿਵੇਦੀ ਨੇ ਇਸ ਟਿੱਪਣੀ ਰਾਹੀਂ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਬਣਾਏ ਜਾਣ ‘ਤੇ ਤੰਜ ਕਸਿਆ ਹੈ। ਇਸ ਦੇ ਨਾਲ ਹੀ, ਆਪ੍ਰੇਸ਼ਨ ਸਿੰਦੂਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਕੇਂਦਰ ਸਰਕਾਰ ਦੁਆਰਾ ਖੁੱਲ੍ਹੀ ਛੁੱਟੀ ਦਿੱਤੀ ਗਈ ਸੀ। ਇਹੀ ਕਾਰਨ ਹੈ ਕਿ ਅਸੀਂ ਪਾਕਿਸਤਾਨ ਨੂੰ ਸਬਕ ਸਿਖਾਉਣ ‘ਚ ਸਫਲ ਹੋਏ ਹਾਂ।

ਆਰਮੀ ਚੀਫ਼ ਨੇ ਪਾਕਿਸਤਾਨ ਦੇ ਨੈਰੇਟਿਵ ਮਨੇਜਮੈਂਟ ਸਿਸਟਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਸਿਸਟਮ ਰਾਹੀਂ ਪਾਕਿਸਤਾਨੀ ਫੌਜ ਨੇ ਜਨਤਾ ਨੂੰ ਵਿਸ਼ਵਾਸ ‘ਚ ਲਿਆ। ਸੋਸ਼ਲ ਮੀਡੀਆ ‘ਤੇ ਟਕਰਾਅ ਬਾਰੇ ਇੱਕ ਨੈਰੇਟਿਵ ਬਣਾਇਆ ਗਿਆ ਸੀ। ਇਹੀ ਕਾਰਨ ਹੈ ਕਿ ਉੱਥੋਂ ਦੇ ਲੋਕ ਅਜੇ ਵੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਰਾਹੀਂ ਲੜਾਈ ਦੌਰਾਨ ਇੱਕ ਨੈਰੇਟਿਵ ਬਣਾਇਆ ਜਾਂਦਾ ਹੈ ਤੇ ਇਹ ਦਿਖਾਇਆ ਜਾਂਦਾ ਹੈ ਕਿ ਅਸੀਂ ਜਿੱਤ ਰਹੇ ਹਾਂ। ਪਾਕਿਸਤਾਨ ਵੀ ਇਹੀ ਕਰ ਰਿਹਾ ਸੀ।

ਕੁਝ ਵੱਡਾ ਕਰਨ ਦਾ ਦਿੱਤਾ ਗਿਆ ਸੀ ਹੁਕਮ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪੂਰੇ ਦੇਸ਼ ‘ਚ ਗੁੱਸੇ ਦਾ ਮਾਹੌਲ ਸੀ। ਹਰ ਕੋਈ ਪਾਕਿਸਤਾਨ ਤੋਂ ਬਦਲਾ ਲੈਣਾ ਚਾਹੁੰਦਾ ਸੀ। ਹਮਲੇ ਦੇ 24 ਘੰਟਿਆਂ ਦੇ ਅੰਦਰ, ਰੱਖਿਆ ਮੰਤਰੀ ਨੇ ਤਿੰਨਾਂ ਫੌਜ ਮੁਖੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਸਿੱਧਾ ਤੇ ਸਪੱਸ਼ਟ ਆਦੇਸ਼ ਦਿੱਤਾ ਗਿਆ ਸੀ। ਹੁਣ ਕੁਝ ਵੱਡਾ ਕਰਨਾ ਪਵੇਗਾ। ਹੁਣ ਬਹੁਤ ਹੋ ਗਿਆ। ਪਾਕਿਸਤਾਨ ਤੋਂ ਬਦਲਾ ਲੈਣ ਦੀ ਪੂਰੀ ਰਣਨੀਤੀ ਬਣਾਉਣ ਦਾ ਕੰਮ ਸਾਨੂੰ, ਫੌਜ ਮੁਖੀਆਂ ਨੂੰ ਦਿੱਤਾ ਗਿਆ ਸੀ। ਇਸ ਭਰੋਸੇ ਕਾਰਨ ਹੀ ਆਪ੍ਰੇਸ਼ਨ ਸਿੰਦੂਰ ਸਫਲ ਹੋਇਆ ਹੈ।

ਹਵਾਈ ਫੌਜ ਮੁਖੀ ਨੇ ਇੱਕ ਦਿਨ ਪਹਿਲਾਂ ਇਹ ਖੁਲਾਸਾ ਕੀਤਾ
ਪਹਿਲੀ ਵਾਰ, ਇੱਕ ਸੀਨੀਅਰ ਅਧਿਕਾਰੀ ਨੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੂੰ ਹੋਏ ਨੁਕਸਾਨ ਬਾਰੇ ਬਿਆਨ ਦਿੱਤਾ ਸੀ। ਹਵਾਈ ਸੈਨਾ ਮੁਖੀ ਨੇ ਕੱਲ੍ਹ ਕਿਹਾ ਸੀ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ, ਅਸੀਂ 5 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ। ਅਸੀਂ 300 ਕਿਲੋਮੀਟਰ ਅੰਦਰ ਵੜ ਕੇ ਉਨ੍ਹਾਂ ਨੂੰ ਸਬਕ ਸਿਖਾਇਆ ਹੈ।

Read Latest News and Breaking News at Daily Post TV, Browse for more News

Ad
Ad