Canada Indian Student Murder: ਕੈਨੇਡਾ ’ਚ 21 ਸਾਲਾ ਹਰਸਿਮਰਤ ਰੰਧਾਵਾ ਦੇ ਕਤਲ ਮਾਮਲੇ ’ਚ ਵੱਡੀ ਅਪਡੇਟ

Canada Indian Student Murder: ਕੈਨੇਡਾ ਵਿੱਚ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੈਮਿਲਟਨ ਪੁਲਿਸ ਨੇ ਮੰਗਲਵਾਰ ਨੂੰ ਓਨਟਾਰੀਓ ਦੇ ਨਿਆਗਰਾ ਫਾਲਸ ਤੋਂ 32 ਸਾਲਾ ਮੁਲਜ਼ਮ ਜੇਰਡੇਨ ਫੋਸਟਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ‘ਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਤਿੰਨ ਦੋਸ਼ ਲਗਾਏ।
ਹਰਸਿਮਰਤ ਰੰਧਾਵਾ ਮੋਹਾਕ ਕਾਲਜ ਵਿੱਚ ਫਿਜ਼ੀਓਥੈਰੇਪੀ ਕੋਰਸ ਕਰ ਰਹੀ ਸੀ ਅਤੇ ਦੂਜੇ ਸਾਲ ਦੀ ਵਿਦਿਆਰਥਣ ਸੀ। ਰੰਧਾਵਾ ਨੂੰ 17 ਅਪ੍ਰੈਲ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਉਹ ਅੱਪਰ ਜੇਮਸ ਸਟਰੀਟ ਅਤੇ ਸਾਊਥ ਬੈਂਡ ਰੋਡ ਦੇ ਚੌਰਾਹੇ ‘ਤੇ ਬੱਸ ਸਟੈਂਡ ਦੇ ਨੇੜੇ ਖੜ੍ਹੀ ਸੀ।
ਗੋਲੀ ਲੱਗਣ ਤੋਂ ਬਾਅਦ ਵਿਦਿਆਰਥਣ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਬਾਅਦ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਭਾਰਤੀ ਵਿਦਿਆਰਥਣ ਬੱਸ ਤੋਂ ਉਤਰਨ ਤੋਂ ਬਾਅਦ ਸੜਕ ਪਾਰ ਕਰਨ ਲਈ ਖੜ੍ਹੀ ਸੀ ਜਦੋਂ ਉਸਨੂੰ ਗੋਲੀ ਮਾਰ ਦਿੱਤੀ ਗਈ।
ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਚਾਰ ਕਾਰਾਂ ਵਿੱਚ ਘੱਟੋ-ਘੱਟ ਸੱਤ ਲੋਕ ਕਿਸੇ ਗੱਲ ਨੂੰ ਲੈ ਕੇ ਝਗੜੇ ਵਿੱਚ ਸ਼ਾਮਲ ਸਨ ਅਤੇ ਇੱਕ ਗੋਲੀ ਹਰਸਿਮਰਤ ਨੂੰ ਲੱਗੀ ਜੋ ਨੇੜੇ ਖੜ੍ਹੀ ਸੀ। ਇਸ ਨੇ ਵੀਰਵਾਰ ਨੂੰ ਰੀਡ ਦੇ ਹਵਾਲੇ ਨਾਲ ਕਿਹਾ ਹੈ ਕਿ ਹਰਸਿਮਰਤ ਇੱਕ ਸਥਾਨਕ ਜਿਮ ਤੋਂ ਘਰ ਜਾ ਰਹੀ ਸੀ ਇਸ ਦੌਰਾਨ ਜਿਵੇਂ ਹੀ ਉਹ ਬੱਸ ਸਟਾਪ ਪਹੁੰਚੀ ਤਾਂ ਉਸ ਨੂੰ ਗੋਲੀ ਲੱਗੀ ਜਿਸ ਕਾਰਨ ਤੁਰੰਤ ਹੀ ਉਸਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਕਿਸੇ ਹੋਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਰੀਡ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਅਸੀਂ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨ, ਉਨ੍ਹਾਂ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।