Two Brother Death Mansa : ਦੋ ਸਕੇ ਭਰਾਵਾਂ ਦੀ ਇੱਕਠੇ ਹੋਈ ਮੌਤ, ਛੋਟੇ ਭਰਾ ਦੀ ਮੌਤ ਦੀ ਖਬਰ ਸੁਣਨ ਮਗਰੋਂ ਵੱਡੇ ਨੇ ਵੀ ਛੱਡੇ ਸਾਹ !

Two Brother Death Mansa : ਪੰਜਾਬ ’ਚ ਅਜਿਹਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਜਾਂ ਪੜ ਕੇ ਕਿਸੇ ਦਾ ਵੀ ਦਿਲ ਕੰਬ ਜਾਵੇਗਾ ਤੇ ਕਿਸੇ ਦੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਅਜਿਹਾ ਮਾਮਲਾ ਮਾਨਸਾ ਦੇ ਬੁਢਲਾਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਸਕੇ ਭਰਾਵਾਂ ਨੇ ਇੱਕ ਸਮੇਂ ’ਤੇ […]
Amritpal Singh
By : Updated On: 11 Aug 2025 14:43:PM
Two Brother Death Mansa : ਦੋ ਸਕੇ ਭਰਾਵਾਂ ਦੀ ਇੱਕਠੇ ਹੋਈ ਮੌਤ, ਛੋਟੇ ਭਰਾ ਦੀ ਮੌਤ ਦੀ ਖਬਰ ਸੁਣਨ ਮਗਰੋਂ ਵੱਡੇ ਨੇ ਵੀ ਛੱਡੇ ਸਾਹ !
Vinesh Phogat Cousin Died

Two Brother Death Mansa : ਪੰਜਾਬ ’ਚ ਅਜਿਹਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਜਾਂ ਪੜ ਕੇ ਕਿਸੇ ਦਾ ਵੀ ਦਿਲ ਕੰਬ ਜਾਵੇਗਾ ਤੇ ਕਿਸੇ ਦੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਅਜਿਹਾ ਮਾਮਲਾ ਮਾਨਸਾ ਦੇ ਬੁਢਲਾਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਸਕੇ ਭਰਾਵਾਂ ਨੇ ਇੱਕ ਸਮੇਂ ’ਤੇ ਆਪਣੇ ਸਾਹ ਛੱਡ ਦਿੱਤੇ। 

ਮਿਲੀ ਜਾਣਕਾਰੀ ਮੁਤਾਬਿਕ ਬੁਢਲਾਡਾ ’ਚ ਦੋ ਸਕੇ ਭਰਾਵਾਂ ਨੂੰ ਦਿਲ ਦਾ ਦੌਰ ਪੈਣ ਕਾਰਨ ਮੌਤ ਹੋਈ। ਦੱਸ ਦਈਏ ਕਿ ਦੋਨੋਂ ਹੀ ਵੱਖ-ਵੱਖ ਮੰਦਿਰਾਂ ਵਿੱਚ ਪੁਜਾਰੀ ਦੀ ਸੇਵਾ ਨਿਭਾ ਰਹੇ ਸੀ ਜਿਸ ਕਾਰਨ ਸ਼ਹਿਰ ਵਾਸੀਆਂ ਵੱਲੋਂ ਦੁਖ ਪ੍ਰਗਟ ਕੀਤਾ ਜਾ ਰਿਹਾ ਹੈ। ਦਰਅਸਲ  ਬੁਢਲਾਡਾ ਵਿੱਚ ਪਹਿਲਾਂ ਇਕ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਇਸ ਦੀ ਖਬਰ ਸੁਣਦਿਆਂ ਹੀ ਦੂਜੇ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। 

ਦੱਸ ਦਈਏ ਕਿ ਦੁਰਗਾ ਮੰਦਰ ਦੇ ਪੁਜਾਰੀ ਮਰਹੂਮ ਦੇਵਦੱਤ ਸ਼ਰਮਾ ਦੇ ਪੁੱਤਰ ਸੁਭਾਸ਼ ਸ਼ਰਮਾ ਜਦੋਂ ਇਕ ਦੁਕਾਨ ਦੇ ਮਹੂਰਤ ਲਈ ਪੂਜਾ ਕਰਨ ਗਏ ਤਾਂ ਉੱਥੇ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਹ ਖਬਰ ਜਦੋਂ ਉਸਦੇ ਵੱਡੇ ਭਰਾ ਰਮੇਸ਼ ਕੁਮਾਰ ਨੂੰ ਸੁਣੀ ਤਾਂ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੇ ਮੌਕੇ ‘ਤੇ ਹੀ ਮੌਤ ਹੋ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਪੁਜਾਰੀ ਹੈ।

ਖੈਰ ਇਸ ਮਾਮਲੇ ਤੋਂ ਬਾਅਦ ਪੂਰੇ ਇਲਾਕੇ ’ਚ ਗਮ ਦਾ ਮਾਹੌਲ ਬਣਿਆ ਹੋਇਆ ਹੈ। ਹਰ ਕਿਸੇ ਦੀਆਂ ਅੱਖਾਂ ਨਮ ਹੋਈਆਂ ਪਈਆਂ ਹਨ।

Read Latest News and Breaking News at Daily Post TV, Browse for more News

Ad
Ad