Latest News: ਸਟੋਨੀ ਝੀਲ ‘ਚ ਡੁੱਬੇ ਦੋ ਭਾਰਤੀ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ

PeterboroughNews– ਓਂਟਾਰੀਓ ਦੇ ਪੀਟਰਬਰੋ ਨੇੜਲੇ ਸਟੋਨੀ ਲੇਕ (Stoney Lake) ‘ਚ ਐਤਵਾਰ ਸ਼ਾਮ ਨੂੰ ਡੁੱਬੇ ਦੋ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਸੋਮਵਾਰ ਦੀ ਸ਼ਾਮ ਨੂੰ ਬਰਾਮਦ ਹੋ ਗਈਆਂ।
OntarioIncident:ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ (ਓ.ਪੀ.ਪੀ.) ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਮ੍ਰਿਤਕ ਨੌਜਵਾਨਾਂ ਦੀ ਉਮਰ ਕਰੀਬ 24 ਤੇ 26 ਸਾਲ ਸੀ। ਦੋਵੇਂ ਨੌਜਵਾਨ ਬਰੈਂਪਟਨ ਅਤੇ ਕੈਲੇਡਨ ਖੇਤਰਾਂ ਦੇ ਵਸਨੀਕ ਸਨ। ਹਾਲਾਂਕਿ, ਉਨ੍ਹਾਂ ਦੀ ਪਛਾਣ ਦੇ ਨਾਂ ਪੁਲੀਸ ਵੱਲੋਂ ਅਜੇ ਤੱਕ ਜਨਤਕ ਨਹੀਂ ਕੀਤੇ ਗਏ ਹਨ।
ਪੁਲੀਸ ਅਨੁਸਾਰ, ਇਹ ਦੋਵੇਂ ਨੌਜਵਾਨ ਭਾਰਤ ਦੇ ਨਾਗਰਿਕ ਸਨ ਜੋ ਹਾਲ ਹੀ ਵਿੱਚ ਸਟੱਡੀ ਵੀਜ਼ਾ ‘ਤੇ ਕੈਨੇਡਾ ਆਏ ਸਨ। ਰਿਪੋਰਟਾਂ ਮੁਤਾਬਕ, ਐਤਵਾਰ ਨੂੰ ਇੱਕ ਨੌਜਵਾਨ ਦਾ ਪੈਰ ਝੀਲ ਦੇ ਕੰਢੇ ਉੱਤੇ ਫਿਸਲ ਗਿਆ, ਜਿਸ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ, ਦੂਜੇ ਨੌਜਵਾਨ ਨੇ ਵੀ ਪਾਣੀ ‘ਚ ਛਾਲ ਮਾਰ ਦਿੱਤੀ, ਪਰ ਉਹ ਵੀ ਡੁੱਬ ਗਿਆ।

ਬਚਾਅ ਟੀਮਾਂ ਨੇ ਤੁਰੰਤ ਰੈਸਕਿਊ ਅਭਿਆਨ ਚਲਾਇਆ, ਪਰ ਐਤਵਾਰ ਰਾਤ ਤੱਕ ਦੋਵੇਂ ਦੀ ਕੋਈ ਵੀ ਤਸਦੀਕ ਨਹੀਂ ਹੋ ਸਕੀ। ਸੋਮਵਾਰ ਸਵੇਰੇ ਫੇਰ ਤੋਂ ਖੋਜ ਕਾਰਜ ਸ਼ੁਰੂ ਕੀਤਾ ਗਿਆ, ਜਿਸ ਦੌਰਾਨ ਸ਼ਾਮ ਨੂੰ ਦੋਵਾਂ ਦੀਆਂ ਲਾਸ਼ਾਂ ਝੀਲ ਵਿੱਚੋਂ ਬਰਾਮਦ ਹੋਈਆਂ।
ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਸਮੂਦਾਏ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।