13 ਸਾਲਾਂ ਦਾ ਇੰਤਜ਼ਾਰ ਖ਼ਤਮ! ਖਾਲਿਦ ਜਮੀਲ ਬਣੇ ਭਾਰਤੀ ਫੁੱਟਬਾਲ ਟੀਮ ਦੇ ਹੈੱਡ ਕੋਚ; ਜਾਣੋ ਪੂਰੀ ਡਿਟੇਲਸ

AIFF: ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਦੀ ਕਾਰਜਕਾਰੀ ਕਮੇਟੀ ਨੇ ਤਕਨੀਕੀ ਕਮੇਟੀ ਦੀ ਮੌਜੂਦਗੀ ਵਿੱਚ ਭਾਰਤੀ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ ਵਜੋਂ ਖਾਲਿਦ ਜਮੀਲ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਬਕਾ ਅੰਤਰਰਾਸ਼ਟਰੀ ਖਿਡਾਰੀ ਖਾਲਿਦ ਇੰਡੀਅਨ ਸੁਪਰ ਲੀਗ ਵਿੱਚ ਜਮਸ਼ੇਦਪੁਰ ਐਫਸੀ ਦੇ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ।
ਖਾਲਿਦ 13 ਸਾਲਾਂ ਬਾਅਦ ਭਾਰਤੀ ਨੈਸ਼ਨਲ ਫੁੱਟਬਾਲ ਟੀਮ ਦੇ ਪਹਿਲੇ ਅਜਿਹੇ ਫੁੱਲ ਟਾਈਮ ਹੈੱਡ ਕੋਚ ਬਣੇ ਹਨ, ਜੋ ਕਿ ਭਾਰਤ ਤੋਂ ਹਨ। ਇਸ ਤੋਂ ਪਹਿਲਾਂ, Savio Madeira 2011 ਤੋਂ 2012 ਤੱਕ ਭਾਰਤੀ ਕੋਚ ਸਨ।
ਖਾਲਿਦ ਜਮੀਲ ਦਾ ਜਨਮ 21 ਅਪ੍ਰੈਲ 1977 ਨੂੰ ਕੁਵੈਤ ਸਿਟੀ ਵਿੱਚ ਹੋਇਆ ਸੀ। ਉਹ ਮਿਡਫੀਲਡਰ ਪਾਜੀਸ਼ਨ ‘ਤੇ ਖੇਡਦੇ ਸਨ। ਉਨ੍ਹਾਂ ਨੇ ਆਪਣੇ ਸੀਨੀਅਰ ਕਰੀਅਰ ਦੀ ਸ਼ੁਰੂਆਤ 1997 ਵਿੱਚ ਮਹਿੰਦਰਾ ਯੂਨਾਈਟਿਡ ਲਈ ਖੇਡ ਕੇ ਕੀਤੀ ਸੀ। ਆਪਣੇ ਸੀਨੀਅਰ ਕਰੀਅਰ ਵਿੱਚ, ਉਨ੍ਹਾਂ ਨੇ ਕੁੱਲ 248 ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ ਕੁੱਲ 45 ਗੋਲ ਕੀਤੇ।
ਖਾਲਿਦ ਜਮੀਲ ਨੇ 1998 ਅਤੇ 2006 ਦੇ ਵਿਚਕਾਰ ਭਾਰਤੀ ਰਾਸ਼ਟਰੀ ਫੁੱਟਬਾਲ ਟੀਮ ਲਈ ਕੁੱਲ 40 ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 4 ਗੋਲ ਕੀਤੇ।