ਹੁਮਾ ਕੁਰੈਸ਼ੀ ਦੇ ਭਰਾ ਦੇ ਕਤਲ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਮੁਲਜ਼ਮਾਂ ਨੇ ਤੇਜ਼ਧਾਰ ਚੀਜ਼ ਨਾਲ ਕੀਤਾ ਸੀ ਹਮਲਾ

Huma Qureshi Brother Murder: ਅਦਾਕਾਰਾ Huma Qureshi ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ ਕਰ ਦਿੱਤਾ ਗਿਆ ਹੈ, ਜਿਸਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਕਤਲ ਪਾਰਕਿੰਗ ਵਿਵਾਦ ਵਿੱਚ ਕੀਤਾ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਭਰਾ ਦੇ ਕਤਲ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਨੌਜਵਾਨਾਂ ਨੂੰ ਆਸਿਫ਼ ਨਾਲ ਬਦਸਲੂਕੀ ਕਰਦੇ ਅਤੇ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਆਸਿਫ਼ ਨਾਲ ਧੱਕਾ ਮੁੱਕੀ ਕਰਦੇ ਹਨ ਅਤੇ ਧੱਕਾ ਦਿੰਦੇ ਹਨ। ਉਹ ਉਸਨੂੰ ਹੇਠਾਂ ਸੁੱਟ ਦਿੰਦੇ ਹਨ ਅਤੇ ਲੋਕ ਵੀ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ, ਇੱਕ ਦੋਸ਼ੀ ਆਸਿਫ਼ ਨੂੰ ਹੇਠਾਂ ਸੁੱਟ ਦਿੰਦਾ ਹੈ। ਆਸਿਫ਼ ਉੱਠਣ ਦੀ ਕੋਸ਼ਿਸ਼ ਕਰਦਾ ਹੈ ਪਰ ਨੌਜਵਾਨ ਉਸ ‘ਤੇ ਹਮਲਾ ਕਰ ਦਿੰਦਾ ਹੈ। ਮੌਕੇ ‘ਤੇ ਉੱਚੀ-ਉੱਚੀ ਚੀਕਣ ਅਤੇ ਲੜਾਈ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਸਕਦੀਆਂ ਹਨ।
ਪਾਰਕਿੰਗ ਵਿਵਾਦ ਵਿੱਚ ਆਸਿਫ਼ ਦੀ ਮੌਤ ਹੋ ਗਈ
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਆਸਿਫ਼ ਦਾ ਪਰਿਵਾਰ ਦਿੱਲੀ ਦੇ ਨਿਜ਼ਾਮੂਦੀਨ ਵਿੱਚ ਰਹਿੰਦਾ ਹੈ। ਬੀਤੀ ਰਾਤ ਆਸਿਫ਼ ਦਾ ਗੁਆਂਢੀਆਂ ਨਾਲ ਝਗੜਾ ਹੋਇਆ। ਝਗੜਾ ਪਾਰਕਿੰਗ ਨੂੰ ਲੈ ਕੇ ਹੋਇਆ ਸੀ, ਜੋ ਹੱਥੋਪਾਈ ਤੱਕ ਪਹੁੰਚ ਗਿਆ। ਝਗੜੇ ਦੌਰਾਨ ਇੱਕ ਨੌਜਵਾਨ ਨੇ ਆਸਿਫ਼ ‘ਤੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪਰਿਵਾਰ ਉਸਨੂੰ ਹਸਪਤਾਲ ਲੈ ਗਿਆ, ਪਰ ਆਸਿਫ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਆਸਿਫ਼ ਦੇ ਕਤਲ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾਹ ਗਿਆ।
ਆਸਿਫ਼ ਦੇ ਦੋਵੇਂ ਕਾਤਲ ਹਨ ਨਾਬਾਲਗ
ਨਿਜ਼ਾਮੂਦੀਨ ਪੁਲਿਸ ਨੇ ਆਸਿਫ਼ ਦੇ ਪਿਤਾ ਇਲਿਆਸ ਕੁਰੈਸ਼ੀ ਦੀ ਸ਼ਿਕਾਇਤ ‘ਤੇ ਕਤਲ ਦਾ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਕਾਤਲ ਨਾਬਾਲਗ ਹਨ ਅਤੇ ਉਨ੍ਹਾਂ ਦੇ ਨਾਮ 19 ਸਾਲਾਂ ਉੱਜਵਲ ਅਤੇ 18 ਸਾਲਾਂ ਗੌਤਮ ਹੈ । ਪੁਲਿਸ ਨੇ ਭਾਰਤੀ ਦੰਡ ਸੰਹਿਤਾ (BNS) ਦੀ ਧਾਰਾ 103()1/3(5) ਤਹਿਤ ਐਫਆਈਆਰ ਨੰਬਰ 233/25 ਦਰਜ ਕੀਤੀ ਹੈ। ਆਸਿਫ਼ ਦੇ ਪਿਤਾ ਅਤੇ ਪਤਨੀ ਨੇ ਪੁਲਿਸ ਨੂੰ ਬਿਆਨ ਦਿੱਤੇ, ਜਿਸ ਵਿੱਚ ਮੁਲਜ਼ਮ ਦੀ ਪਛਾਣ ਅਤੇ ਝਗੜੇ ਦਾ ਕਾਰਨ ਦੱਸਿਆ ਗਿਆ। ਪੁਲਿਸ ਨੇ ਛਾਪੇਮਾਰੀ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।