Salman Khan ਦੇ ਕਰੀਬੀ ਨੂੰ ਡੂੰਘਾ ਸਦਮਾ, ਕਰੀਬੀ ਦੇ ਪਿਤਾ ਦਾ ਦੇਹਾਂਤ

Bollywood Sad News– ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਸੁਰੱਖਿਆ ਦੇ ਮੁੱਖ ਇੰਚਾਰਜ ਰਹੇ ਸ਼ੇਰਾ ਦੇ ਘਰੋਂ ਦੁਖਦਾਈ ਖ਼ਬਰ ਆ ਰਹੀ ਹੈ। ਸ਼ੇਰਾ ਦੇ ਪਿਤਾ ਸੁੰਦਰ ਸਿੰਘ ਜੋੱਲੀ ਨੇ 88 ਸਾਲ ਦੀ ਉਮਰ ਵਿੱਚ ਅਖੀਰ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ। ਅੰਤਿਮ ਯਾਤਰਾ ਅੱਜ ਸ਼ਾਮ 4 ਵਜੇ ਸ਼ੇਰਾ ਨੇ […]
Khushi
By : Updated On: 07 Aug 2025 13:24:PM
Salman Khan ਦੇ ਕਰੀਬੀ ਨੂੰ ਡੂੰਘਾ ਸਦਮਾ, ਕਰੀਬੀ ਦੇ ਪਿਤਾ ਦਾ ਦੇਹਾਂਤ

Bollywood Sad News– ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਸੁਰੱਖਿਆ ਦੇ ਮੁੱਖ ਇੰਚਾਰਜ ਰਹੇ ਸ਼ੇਰਾ ਦੇ ਘਰੋਂ ਦੁਖਦਾਈ ਖ਼ਬਰ ਆ ਰਹੀ ਹੈ। ਸ਼ੇਰਾ ਦੇ ਪਿਤਾ ਸੁੰਦਰ ਸਿੰਘ ਜੋੱਲੀ ਨੇ 88 ਸਾਲ ਦੀ ਉਮਰ ਵਿੱਚ ਅਖੀਰ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।

ਅੰਤਿਮ ਯਾਤਰਾ ਅੱਜ ਸ਼ਾਮ 4 ਵਜੇ

ਸ਼ੇਰਾ ਨੇ ਇੱਕ ਆਧਿਕਾਰਿਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਅੰਤਿਮ ਯਾਤਰਾ ਅੱਜ ਸ਼ਾਮ 4 ਵਜੇ ਉਨ੍ਹਾਂ ਦੇ ਨਿਵਾਸ ‘1902, ਦ ਪਾਰਕ ਲਗਜ਼ਰੀ ਰੈਜ਼ੀਡੈਂਸ, ਓਸ਼ੀਵਾਰਾ, ਅੰਧੇਰੀ ਵੈਸਟ, ਮੁੰਬਈ’ ਤੋਂ ਸ਼ੁਰੂ ਹੋਵੇਗੀ।

ਸ਼ੇਰਾ ਹਮੇਸ਼ਾ ਆਪਣੇ ਪਿਤਾ ਨੂੰ ਆਦਰਸ਼ ਅਤੇ ਆਪਣੀ ਤਾਕਤ ਦਾ ਸਰੋਤ ਮੰਨਦੇ ਰਹੇ ਹਨ। ਮਾਰਚ ਮਹੀਨੇ ਪਿਤਾ ਦੇ ਜਨਮਦਿਨ ‘ਤੇ ਉਨ੍ਹਾਂ ਨੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਲਿਖਿਆ ਸੀ:

https://www.instagram.com/p/DHdzPpdoUuP/?utm_source=ig_web_copy_link

“ਮੇਰੀ ਹਰ ਤਾਕਤ ਤੁਹਾਡੇ ਕੋਲੋਂ ਆਈ ਹੈ। ਤੁਸੀਂ ਮੇਰੇ ਪਰਮੇਸ਼ਰ ਹੋ, ਪਾਪਾ।”

ਫੈਨਜ਼ ਵਲੋਂ ਹੌਂਸਲੇ ਦੇ ਸੰਦੇਸ਼

ਜਿਵੇਂ ਹੀ ਇਹ ਸੋਗਵਾਹ ਖ਼ਬਰ ਸਾਹਮਣੇ ਆਈ, ਸਲਮਾਨ ਖਾਨ ਦੇ ਲੱਖਾਂ ਫੈਨਜ਼ ਨੇ ਸ਼ੇਰਾ ਨੂੰ ਹੌਂਸਲਾ ਦੇਣ ਅਤੇ ਉਨ੍ਹਾਂ ਦੇ ਦੁੱਖ ਵਿੱਚ ਭਾਗੀਦਾਰ ਹੋਣ ਦੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।

ਸਲਮਾਨ ਖਾਨ ਦੀ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ

ਹਾਲਾਂਕਿ ਬਾਲੀਵੁੱਡ ਅਤੇ ਇੰਡਸਟਰੀ ਦੇ ਕਈ ਸਿਤਾਰੇ ਸੋਸ਼ਲ ਮੀਡੀਆ ‘ਤੇ ਸ਼ੋਕ ਪ੍ਰਗਟ ਕਰ ਰਹੇ ਹਨ, ਪਰ ਇਸ ਮਾਮਲੇ ‘ਤੇ ਸਲਮਾਨ ਖਾਨ ਵਲੋਂ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ

Read Latest News and Breaking News at Daily Post TV, Browse for more News

Ad
Ad