ਚਿਤਕਾਰਾ ਯੂਨੀਵਰਸਿਟੀ ਨੇੜੇ ਦੋ ਭਰਾਵਾਂ ‘ਤੇ ਤਲਵਾਰਾਂ ਨਾਲ ਹਮਲਾ, ₹23 ਹਜ਼ਾਰ ਦੀ ਲੁੱਟ, ਬਾਈਕ ਵੀ ਤੋੜੀ

ਚੰਡੀਗੜ੍ਹ-ਪਟਿਆਲਾ ਰੋਡ, 10 ਅਗਸਤ: ਚਿਤਕਾਰਾ ਯੂਨੀਵਰਸਿਟੀ ਦੇ ਨੇੜੇ ਝਾਂਸਲਾ ਪਿੰਡ ਦੇ ਰਹਿਣ ਵਾਲੇ ਦੋ ਭਰਾਵਾਂ ‘ਤੇ ਸ਼ਨੀਵਾਰ ਰਾਤ ਤਕਰੀਬਨ 8 ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨਕਦੀ ₹23 ਹਜ਼ਾਰ ਲੁੱਟ ਕੇ ਫਰਾਰ ਹੋ ਗਏ ਅਤੇ ਉਨਾਂ ਦੀ ਬਾਈਕ ਨੂੰ ਵੀ ਨੁਕਸਾਨ ਪਹੁੰਚਾਇਆ। ਦੋਵੇਂ ਭਰਾ ਆਪਣੇ ਪਿੰਡ ਵਿਚ ਮੀਟ ਦੀ ਦੁਕਾਨ ਚਲਾਉਂਦੇ ਹਨ। ਹਮਲਾ […]
Khushi
By : Updated On: 10 Aug 2025 21:14:PM
ਚਿਤਕਾਰਾ ਯੂਨੀਵਰਸਿਟੀ ਨੇੜੇ ਦੋ ਭਰਾਵਾਂ ‘ਤੇ ਤਲਵਾਰਾਂ ਨਾਲ ਹਮਲਾ, ₹23 ਹਜ਼ਾਰ ਦੀ ਲੁੱਟ, ਬਾਈਕ ਵੀ ਤੋੜੀ

ਚੰਡੀਗੜ੍ਹ-ਪਟਿਆਲਾ ਰੋਡ, 10 ਅਗਸਤ: ਚਿਤਕਾਰਾ ਯੂਨੀਵਰਸਿਟੀ ਦੇ ਨੇੜੇ ਝਾਂਸਲਾ ਪਿੰਡ ਦੇ ਰਹਿਣ ਵਾਲੇ ਦੋ ਭਰਾਵਾਂ ‘ਤੇ ਸ਼ਨੀਵਾਰ ਰਾਤ ਤਕਰੀਬਨ 8 ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨਕਦੀ ₹23 ਹਜ਼ਾਰ ਲੁੱਟ ਕੇ ਫਰਾਰ ਹੋ ਗਏ ਅਤੇ ਉਨਾਂ ਦੀ ਬਾਈਕ ਨੂੰ ਵੀ ਨੁਕਸਾਨ ਪਹੁੰਚਾਇਆ

ਦੋਵੇਂ ਭਰਾ ਆਪਣੇ ਪਿੰਡ ਵਿਚ ਮੀਟ ਦੀ ਦੁਕਾਨ ਚਲਾਉਂਦੇ ਹਨ। ਹਮਲਾ ਉਸ ਵੇਲੇ ਹੋਇਆ ਜਦ ਉਹ ਸ਼ਨੀਵਾਰ ਰਾਤ ਲਗਭਗ 10 ਵਜੇ ਆਪਣੀ ਦੁਕਾਨ ਬੰਦ ਕਰ ਕੇ ਘਰ ਵਾਪਸ ਆ ਰਹੇ ਸਨ। ਚਿਤਕਾਰਾ ਯੂਨੀਵਰਸਿਟੀ ਕੋਲ ਇਕ ਕਾਰ ਵਿੱਚ ਸਵਾਰ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ।

ਤਲਵਾਰਾਂ ਨਾਲ ਕੀਤਾ ਹਮਲਾ, ਪੈਸੇ ਛੀਣੇ

ਸ਼ੁਰੂ ‘ਚ ਹਮਲਾਵਰਾਂ ਨੇ ਗੂਗਲ ਪੇ ਰਾਹੀਂ ਪੈਸੇ ਟਰਾਂਸਫਰ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਇਹ ਨਹੀਂ ਹੋਇਆ, ਤਾਂ ਉਨ੍ਹਾਂ ਨੇ ਦੋਵੇਂ ਭਰਾਵਾਂ ਦੀ ਜੇਬ ਵਿਚੋਂ ₹23 ਹਜ਼ਾਰ ਨਕਦ ਲੈ ਲਏ। ਉਸ ਤੋਂ ਬਾਅਦ ਉਨ੍ਹਾਂ ਉਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।

ਪਰਿਵਾਰਕ ਮੈਂਬਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਇਸ ਘਟਨਾ ਦੇ ਵਿਰੋਧ ‘ਚ ਰਵਿਵਾਰ ਦੁਪਹਿਰ ਘਾਏਲਾਂ ਦੇ ਪਰਿਵਾਰਕ ਮੈਂਬਰਾਂ ਨੇ ਝਾਂਸਲਾ ਪਿੰਡ ਨੇੜੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਤੋਂ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ।

ਪੁਲਿਸ ਵਲੋਂ ਜਾਂਚ ਜਾਰੀ

SSP ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਘਾਏਲਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ।

Read Latest News and Breaking News at Daily Post TV, Browse for more News

Ad
Ad