ਜ਼ੀਰਕਪੁਰ ‘ਚ ਦੇਰ ਰਾਤ ਚਲੀਆਂ ਗੋਲੀਆਂ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭਿੜੀਆਂ ਦੋ ਧਿਰਾਂ

Zirakpur News: ਮੋਹਾਲੀ ਦੇ ਜ਼ੀਰਕਪੁਰ ‘ਚ ਦੇਰ ਰਾਤ ਗੁੰਡਾਗਰਦੀ ਦੇਖਣ ਨੂੰ ਮਿਲੀ। ਜਿੱਥੇ ਕਰੀਬ 1:30 ਵਜੇ ਦੋ ਧਿਰਾਂ ਦੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਲੜਾਈ ਹੋਈ ਅਤੇ ਇਸ ਦੌਰਾਨ ਗੋਲੀਆਂ ਚੱਲ ਗਈਆਂ। ਵਾਰਦਾਤ ‘ਚ ਦੋ ਵਿਅਕਤੀ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।
ਉੱਧਰ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਪੈਸਿਆਂ ਨੂੰ ਲੈ ਕੇ ਕੋਈ ਵਿਵਾਦ ਸੀ ਜਿਸ ਕਰਕੇ ਇੱਕ ਧਿਰ ਨੇ ਦੂਜੀ ‘ਤੇ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਦੱਸ ਦਈਏ ਕਿ ਵਾਰਦਾਤ ਜ਼ੀਰਕਪੁਰ ਦੇ ਪਿੰਡ ਨਾਭਾ ਸਾਹਿਬ ਚੋਂ ਦੇਵ ਭੂਮੀ ਫਲੈਟਾਂ ਚੋਂ ਤਿੰਨ ਪ੍ਰਾਪਟੀ ਡੀਲਰਾਂ ਦੀ ਹੋਈ ਲੜਾਈ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਇੱਕ ਨੇ ਦੂਜੀ ਧਿਰ ਦੇ ਦੋ ਸਾਥੀਆਂ ‘ਤੇ ਗੋਲੀਆਂ ਚਲਾਈਆਂ, ਤੇ ਦੋ ਡੀਲਰ ਜ਼ਖਮੀ ਹੋਏ ਹਨ।
ਨਾਲ ਹੀ ਜਿਨ੍ਹਾਂ ਦੇ ਗੋਲੀ ਲੱਗੀ ਹੈ ਉਨ੍ਹਾਂ ਚੋਂ ਇੱਕ ਦਾ ਨਾਂਅ ਰਵੀ ਤੇ ਦੂਜੇ ਦਾ ਨਾਂਅ ਸੁਰੇਸ਼ ਹੈ। ਜਦੋਂ ਕਿ ਗੋਲੀ ਚਲਾਉਣ ਵਾਲੇ ਦਾ ਨਾਂਅ ਸੰਦੀਪ ਕੁਮਾਰ ਹੈ ਜੋ ਕਿ ਮਾਨਸਾ ਦਾ ਰਹਿਣ ਵਾਲਾ ਹੈ।