Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਭਾਵੁਕ ਤੇ ਰਾਜਨੀਤਿਕ ਝਲਕ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਚਰਚਾ ਛੇੜ ਦਿੱਤੀ ਹੈ। ਸਟੋਰੀ ਵਿੱਚ ਸਲਮਾਨ ਖ਼ਾਨ ਨੂੰ ਇੱਕ ਭੀੜ ਸਾਹਮਣੇ ਹੱਥ ਜੋੜੇ ਖੜ੍ਹਾ ਵਿਖਾਇਆ ਗਿਆ ਹੈ, ਜਿੱਥੇ ਚਿੱਟੇ ਝੰਡੇ ਲਹਿਰਾ ਰਹੇ ਹਨ ਅਤੇ ਪਿਛੋਕੜ ਵਿੱਚ ਸੂਰਜ ਚੜ੍ਹ ਰਿਹਾ ਹੈ। ਉਨ੍ਹਾਂ ਨੇ ਇਸ […]
Khushi
By : Updated On: 31 Jul 2025 16:37:PM
Salman Khan ਦੀ ਰਾਜਨੀਤੀ ਚ ਐਂਟਰੀ ਜਾਂ ਕਿਸੇ ਨਵੀ ਫ਼ਿਲਮ ਦਾ ਹੈ ਐਲਾਨ, ਦੇਖੋ ਕੀ ਕੀਤਾ ਹੈ ਪੋਸਟ

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਭਾਵੁਕ ਤੇ ਰਾਜਨੀਤਿਕ ਝਲਕ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਚਰਚਾ ਛੇੜ ਦਿੱਤੀ ਹੈ। ਸਟੋਰੀ ਵਿੱਚ ਸਲਮਾਨ ਖ਼ਾਨ ਨੂੰ ਇੱਕ ਭੀੜ ਸਾਹਮਣੇ ਹੱਥ ਜੋੜੇ ਖੜ੍ਹਾ ਵਿਖਾਇਆ ਗਿਆ ਹੈ, ਜਿੱਥੇ ਚਿੱਟੇ ਝੰਡੇ ਲਹਿਰਾ ਰਹੇ ਹਨ ਅਤੇ ਪਿਛੋਕੜ ਵਿੱਚ ਸੂਰਜ ਚੜ੍ਹ ਰਿਹਾ ਹੈ।

ਉਨ੍ਹਾਂ ਨੇ ਇਸ ਪੋਸਟ ਨਾਲ ਲਿਖਿਆ:

“MILTE HAIN EK NAYE MAIDAAN MEIN”
(ਮਿਲਦੇ ਹਾਂ ਇੱਕ ਨਵੇਂ ਮੈਦਾਨ ਵਿੱਚ)

ਇਹ ਪੋਸਟ ਦਿਖਾਉਂਦੀ ਹੈ ਕਿ ਸਲਮਾਨ ਖ਼ਾਨ ਜਾਂ ਤਾਂ ਕਿਸੇ ਨਵੀਂ ਰਾਜਨੀਤਿਕ ਥੀਮ ਵਾਲੀ ਫਿਲਮ ਦੀ ਤਿਆਰੀ ‘ਚ ਹਨ ਜਾਂ ਇਹ ਉਨ੍ਹਾਂ ਦੀ ਰਾਜਨੀਤਿਕ ਐਂਟਰੀ ਦੀ ਸੂਚਨਾ ਹੋ ਸਕਦੀ ਹੈ।

ਹਾਲਾਂਕਿ ਉਨ੍ਹਾਂ ਵੱਲੋਂ ਅਧਿਕਾਰਕ ਤੌਰ ‘ਤੇ ਰਾਜਨੀਤੀ ਵਿੱਚ ਆਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਇਸ ਤਸਵੀਰ ਦੀ ਭਾਵਨਾ ਤੇ ਅੰਦਾਜ਼ ਇਹ ਇਸ਼ਾਰਾ ਕਰ ਰਹੇ ਹਨ ਕਿ ਕੋਈ ਵੱਡਾ ਐਲਾਨ ਜਲਦ ਹੋ ਸਕਦਾ ਹੈ।

ਸਲਮਾਨ ਦੀ ਪੋਸਟ ਦੇ ਬਾਅਦ ਸੋਸ਼ਲ ਮੀਡੀਆ ‘ਤੇ ਵੱਡੀ ਗੱਲਬਾਤ ਚਲ ਰਹੀ ਹੈ। ਕਈ ਫੈਨਸ ਅਟਕਲਾਂ ਲਗਾ ਰਹੇ ਹਨ ਕਿ ਇਹ ਉਨ੍ਹਾਂ ਦੀ ਰਾਜਨੀਤਿਕ ਐਂਟਰੀ ਹੋ ਸਕਦੀ ਹੈ, ਜਦਕਿ ਦੂਜੇ ਕਹਿ ਰਹੇ ਹਨ ਕਿ ਇਹ ਸਿਰਫ਼ ਨਵੀਂ ਫਿਲਮ ਦੀ ਪਬਲਿਸਟੀ ਦਾ ਹਿੱਸਾ ਹੈ।

ਇਹ ਪੋਸਟ ਇਕ ਵੱਡੇ ਐਲਾਨ ਦੀ ਪੇਸ਼ਕਸ਼ ਹੋ ਸਕਦੀ ਹੈ – ਜਾ ਤਾਂ ਸਲਮਾਨ ਦੀ ਨਵੀਂ ਫਿਲਮ ਜਿਸਦਾ ਕੇਂਦਰੀ ਵਿਸ਼ਾ ਰਾਜਨੀਤੀ ਹੋ ਸਕਦਾ ਹੈ ਜਾਂ ਉਹ ਕਿਸੇ ਸਮਾਜਕ ਸੰਦੇਸ਼ ਵਾਲੇ ਪ੍ਰੋਜੈਕਟ ਨਾਲ ਜੁੜ ਰਹੇ ਹਨ।

ਤੁਸੀਂ ਕੀ ਸੋਚਦੇ ਹੋ – ਕੀ ਸਲਮਾਨ ਖ਼ਾਨ ਰਾਜਨੀਤੀ ਵਿੱਚ ਆ ਰਹੇ ਹਨ ਜਾਂ ਇਹ ਸਿਰਫ਼ ਨਵੀਂ ਫਿਲਮ ਦਾ ਹਿੱਸਾ ਹੈ?

Read Latest News and Breaking News at Daily Post TV, Browse for more News

Ad
Ad