Punjab News: ਅੰਤਰਰਾਸ਼ਟਰੀ ਐਂਟੀ ਡਰੱਗ ਡੇ ਮੌਕੇ ਐਸਪੀ ਬਠਿੰਡਾ ਨਰਿੰਦਰ ਸਿੰਘ ਵੱਲੋਂ ਡੇਲੀ ਪੋਸਟ ਉੱਪਰ ਖਾਸ ਸੁਨੇਹਾ

ਸੂਬੇ ਭਰ ਵਿੱਚੋਂ ਸਭ ਤੋਂ ਵੱਧ ਨਸ਼ੇ ਦੇ ਮੁਕਦਮੇ ਕੀਤੇ ਦਰਜ -ਐਸਪੀ ਸਿਟੀ ਬਠਿੰਡਾ
Punjab News: ਬਠਿੰਡਾ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਇੰਟਰਨੈਸ਼ਨਲ ਐਂਟੀ ਡਰੱਗ ਦਿਵਸ ਮੌਕੇ ਡੇਲੀ ਪੋਸਟ ਦੇ ਉੱਪਰ ਵਿਸ਼ੇਸ਼ ਗੱਲਬਾਤ ਕੀਤੀ ਗਈ ।ਜਿਸ ਦੌਰਾਨ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਪੰਜਾਬ ਪੁਲਿਸ ਨਸ਼ੇ ਦੇ ਖਾਤਮੇ ਦੇ ਲਈ ਕੰਮ ਕਰ ਰਹੀ ਹੈ। ਐਸਪੀਸੀਟੀ ਨਰਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਬਠਿੰਡਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਨਸ਼ੇ ਦੇ ਮਾਮਲੇ ਦੇ ਮੁਕਦਮੇ ਦਰਜ ਕੀਤੇ ਗਏ ਹਨ ਤੇ ਪੁਲਿਸ ਪੂਰੀ ਤਨਦੇਹੀ ਦੇ ਨਾਲ ਨਸ਼ੇ ਦੇ ਖਿਲਾਫ ਕੰਮ ਕਰ ਰਹੀ ਹੈ ਫਿਰ ਭਾਵੇਂ ਉਹ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਹੋਵੇ ਜਾਂ ਫਿਰ ਆਪਰੇਸ਼ਨ ਕਾਸੋ ਹੋਵੇ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਜਾਰੀ ਹਨ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਬਠਿੰਡਾ ਦੇ ਵਿੱਚ 500 ਤੋਂ ਵੱਧ ਨਸ਼ਾ ਤਸਕਰਾਂ ਦੇ ਖਿਲਾਫ ਮੁਕਦਮੇ ਦਰਜ ਹੋ ਚੁੱਕੇ ਹਨ ਅਤੇ ਨਸ਼ਾ ਵੇਚ ਕੇ ਕਰੋੜਾਂ ਰੁਪਏ ਦੀ ਪ੍ਰੋਪਰਟੀ ਬਣਾਉਣ ਵਾਲਿਆਂ ਦੀ ਸੰਪੱਤੀ ਨੂੰ ਫਰੀਜ ਕੀਤਾ ਹੈ। ਅਤੇ ਨਸ਼ਾ ਵੇਚ ਕੇ ਨਜਾਇਜ਼ ਉਸਾਰੀ ਕਰਨ ਵਾਲਿਆਂ ਦੇ ਮਕਾਨ ਵੀ ਢਾਏ ਹਨ।
ਇਸ ਤਰੀਕੇ ਦੇ ਨਾਲ ਐਸ ਪੀ ਸਿਟੀ ਨੇ ਸਮਾਜ ਨੂੰ ਵੀ ਅਪੀਲ ਸਹਿਯੋਗ ਦੇਣ ਦੀ ਕੀਤੀ ਹੈ ਅਤੇ ਜੇਕਰ ਤੁਹਾਡਾ ਬੱਚਾ ਇਕ ਅੰਤ ਰਹਿਣਾ ਪਸੰਦ ਕਰਦਾ ਹੈ ਅਤੇ ਬਾਥਰੂਮ ਦੇ ਵਿੱਚ ਵੱਧ ਸਮਾਂ ਲਗਾਉਣਾ ਪਸੰਦ ਕਰਦਾ ਹੈ ਤਾਂ ਅਜਿਹੇ ਮਾਹੌਲ ਦੇ ਵਿੱਚ ਬੱਚੇ ਨੂੰ ਕੌਂਸਲਿੰਗ ਦੀ ਜਰੂਰਤ ਹੁੰਦੀ ਹੈ ਕਿਉਂਕਿ ਮਾਪੇ ਹੀ ਇਸ ਗੱਲ ਨੂੰ ਜਿੰਮੇਵਾਰੀ ਦੇ ਨਾਲ ਸਮਝਣ ਤਾਂ ਨਸ਼ੇ ਤੋਂ ਆਪਣੇ ਬੱਚਿਆਂ ਨੂੰ ਤੇ ਆਪਣੇ ਸਮਾਜ ਨੂੰ ਬਚਾ ਸਕਦੇ ਹਾਂ।