ਸੁਖਜਿੰਦਰ ਰੰਧਾਵਾ ਨੇ BCCI ‘ਤੇ ਸਾਧਿਆ ਨਿਸ਼ਾਨਾ, ਕਿਹਾ- ‘ਪੰਜਾਬੀਆਂ ਨੇ ਜੰਗ ਦੌਰਾਨ ਕੀਤਾ ਪਾਕਿਸਤਾਨੀ ਹਮਲਿਆਂ ਦਾ ਸਾਹਮਣਾ’

India Pakistan Cricket Match:14 ਸਤੰਬਰ ਨੂੰ ਐਸ਼ੀਆ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚ ਦਾ ਵਿਰੋਧ ਹੁਣ ਰਾਜਨੀਤਿਕ ਪੱਧਰ ‘ਤੇ ਵੀ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਤੋਂ ਸਾਂਸਦ ਅਤੇ ਰਾਜਸਥਾਨ ਕਾਂਗਰਸ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੈਚ ‘ਤੇ ਸਖਤ ਨਾਰਾਜ਼ਗੀ ਜਤਾਈ ਹੈ।
ਉਨ੍ਹਾਂ ਕਿਹਾ ਕਿ,
“ਪੰਜਾਬ ਦੇ ਲੋਕਾਂ ਨੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਡਰੋਨ ਤੇ ਮਿਸਾਈਲਾਂ ਦੇ ਖੌਫਨਾਕ ਦ੍ਰਿਸ਼ਝਲੇ ਹਨ। ਐਸੇ ਵਿੱਚ ਪਾਕਿਸਤਾਨ ਨਾਲ ਕ੍ਰਿਕਟ ਖੇਡਣਾ ਬਹੁਤ ਹੀ ਸ਼ਰਮਨਾਕ ਹੈ। ਇਹ ਮੈਚ ਕੇਵਲ ਇੱਕ ਖੇਡ ਨਹੀਂ, ਸਗੋਂ ਉਨ੍ਹਾਂ ਦੀ ਅਣਡਿੱਠੀ ਮਦਦ ਹੈ ਜੋ ਸਾਡੇ ਦੇਸ਼ ਖ਼ਿਲਾਫ਼ ਖੂਨ ਵਗਾ ਰਹੇ ਹਨ।“
ਉਨ੍ਹਾਂ ਨੇ ਇਹ ਵੀ ਕਿਹਾ ਕਿ,
“ਕੋਈ ਵੀ ਸੱਚਾ ਦੇਸ਼ਭਗਤ ਇਹ ਮੈਚ ਨਹੀਂ ਦੇਖੇਗਾ। ਭਾਰਤ ਆਪਣੇ ਸੈਨਾ ਨਾਲ ਖੜਾ ਹੈ ਅਤੇ ਸਾਨੂੰ ਆਪਣੇ ਜਵਾਨਾਂ ਦੀ ਸ਼ਹਾਦਤ ਕਦੇ ਨਹੀਂ ਭੁੱਲਣੀ ਚਾਹੀਦੀ।“
ਅਖਿਲੇਸ਼ ਯਾਦਵ ਨੇ ਪੁੱਛਿਆ: ਮੈਚ ਦੇਖਣ ਜਾਵੋਗੇ?
ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘X’ (ਪੁਰਾਣਾ Twitter) ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਤਰ ਪ੍ਰਦੇਸ਼ ਦੇ ਪੂਰਵ ਮੁੱਖ ਮੰਤਰੀ ਅਤੇ ਸਾਂਸਦ ਅਖਿਲੇਸ਼ ਯਾਦਵ ਉਨ੍ਹਾਂ ਨੂੰ ਪੁੱਛਦੇ ਹਨ ਕਿ “ਕੀ ਤੁਸੀਂ ਮੈਚ ਦੇਖਣ ਜਾਵੋਗੇ?”
ਇਸ ‘ਤੇ ਰੰਧਾਵਾ ਹੱਸ ਕੇ ਜਵਾਬ ਦਿੰਦੇ ਹਨ:
“ਤੁਸੀਂ ਕਦੇ ਸਾਡੇ ਇੱਥੇ ਆਇਓ। ਸਾਡੇ ਉਤੇ ਤਾਂ ਸਿੱਧੇ ਪਾਕਿਸਤਾਨ ਤੋਂ ਡਰੋਨ ਆਉਂਦੇ ਹਨ। ਫਿਰ ਮੈਂ ਇਹਨਾਂ ਦਾ ਮੈਚ ਕਿਵੇਂ ਵੇਖਾਂ? ਇਹ ਮੁਸੀਬਤ ਕਿਵੇਂ ਖਤਮ ਹੋਵੇਗੀ? ਇਨ੍ਹਾਂ ਦੇ ਵੱਡੇ ਨੇਤਾ ਦਾ ਪੁੱਤਰ BCCI ਦਾ ਚੇਅਰਮੈਨ ਬਣਿਆ ਹੋਇਆ ਹੈ। ਜਦ ਮੈਚ ਹੋਵੇਗਾ, ਤਾਂ ਦੇਸ਼ਭਗਤੀ ਕਿੱਥੇ ਰਹਿ ਜਾਏਗੀ?“
ਰੰਧਾਵਾ ਦਾ ਇਸ਼ਾਰਾ BCCI ਚੇਅਰਮੈਨ ਜੈ ਸ਼ਾਹ ਵੱਲ
ਰੰਧਾਵਾ ਨੇ ਆਪਣੇ ਬਿਆਨ ਵਿਚ ਬਿਨਾਂ ਨਾਮ ਲਏ ਕੇਂਦਰ ਵਿੱਚ ਸ਼ਾਮਿਲ ਨੇਤਾ ਅਤੇ ਉਨ੍ਹਾਂ ਦੇ ਪੁੱਤਰ ਉੱਤੇ ਵੀ ਤਿੱਖਾ ਇਸ਼ਾਰਾ ਕੀਤਾ। ਇਹ ਜ਼ਿਕਰ BCCI ਚੇਅਰਮੈਨ ਜੈ ਸ਼ਾਹ ਵੱਲ ਸੰਕੇਤ ਕਰਦਾ ਹੈ, ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਹਨ।