ਪੁਲਿਸ ਵੱਲੋਂ ਪਿੰਡ ਵਾਸੀਆਂ ‘ਤੇ ਨਜ਼ਾਇਜ਼ ਮੁਕੱਦਮਾ ਦਰਜ ਦੇ ਲਾਏ ਦੋਸ਼, ਰੋਸ ‘ਚ ਥਾਣੇ ਦਾ ਕੀਤਾ ਘਿਰਾਓ

Punjab News; ਕਰਤਾਰਪੁਰ ਦੇ ਪਿੰਡ ਬੁਲੋਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਪਾਣੀ ਦੀ ਟੈਂਕੀ ਵਾਪਸ ਨਾ ਕਰਨ ‘ਤੇ ਥਾਣਾ ਮੁਖੀ ਭੋਗਪੁਰ ਵੱਲੋਂ ਪਿੰਡ ਦੇ ਦੋ ਭਰਾਵਾਂ ਸਮੇਤ 4, ‘ਤੇ ਮੁਕੱਦਮਾ ਦਰਜ ਕੀਤੇ ਜਾਣ ‘ਤੇ ਪਿੰਡ ਵਾਲਿਆਂ ਨੇ ਥਾਣੇ ਦੇ ਮੁਖੀ ਦੀ ਕਾਰਵਾਈ ‘ਤੇ ਰੋਸ ਜਾਹਿਰ ਕੀਤਾ ਹੈ ,ਪਿੰਡ ਵਾਸੀਆਂ ਵੱਲੋਂ ਥਾਣਾ ਮੁਖੀ ‘ਤੇ ਦੋਸ਼ ਲਗਾਉਂਦੇ ਕਿਹਾ ਕਿ ਟੈਂਕੀ ਦੇ ਮਾਲਕ ਦੇ ਨਾਂ ‘ਤੇ ਖਰੀਦੀ ਟੈਂਕੀ ਦਾ ਬਿੱਲ ਕੱਟਿਆ ਹੋਇਆ ਹੈ ਅਤੇ ਪਿੰਡ ਦੇ ਕੁਝ ਲੋਕਾਂ ਨੇ ਥਾਣਾ ਮੁਖੀ ‘ਤੇ ਸਿਆਸੀ ਦਬਾਅ ਪਾਇਆ ਜਿਸ ਕਰਕੇ ਪਰਚਾ ਦਰਜ ਕੀਤਾ ਹੈ। ਇਸਦਾ ਵਿਰੋਧ ਕਰਦੇ ਪਿੰਡ ਵਾਸੀਆਂ ਨੇ ਥਾਣੇ ਦਾ ਘਿਰਾਓ ਕੀਤਾ ਗਿਆ, ਇਸ ਤੋਂ ਬਾਅਦ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਾਉਣ ਪਹੁੰਚੇ ਆਦਮਪੁਰ ਡੀ.ਐਸ.ਪੀ. ਕੁਲਵੰਤ ਸਿੰਘ ਨੇ ਮਾਮਲਾ ਸ਼ਾਂਤ ਕਰਵਾਉਣ ਲਈ ਪਿੰਡ ਵਾਸੀਆਂ ਨੂੰ ਇਸ ਮਾਮਲੇ ਦੇ ਸਾਰੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਿਹਾ ‘ਤੇ ਭਰੋਸਾ ਦਿੱਤਾ ਕਿ ਮਾਮਲੇ ਦੀ ਡੁੰਗਾਈ ਨਾਲ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।