ਕਾਰ ਅਤੇ ਪਿਕਅੱਪ ਦੀ ਭਿਆਨਕ ਟੱਕਰ ‘ਚ ਇੱਕ ਦੀ ਮੌਤ, ਕਈ ਜ਼ਖ਼ਮੀ

ਸਹਾਰਨਪੁਰ ਤੋਂ ਪਸ਼ੂ ਵਪਾਰੀ ਪਿੰਡ ਗਿੱਡਾਂਵਾਲੀ ਨੇੜੇ ਹਾਦਸੇ ਦਾ ਸ਼ਿਕਾਰ, ਟੱਕਰ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦਾ ਮਾਹੌਲ Road Accident– ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਨੇੜਲੇ ਪਿੰਡ ਗਿੱਡਾਂਵਾਲੀ ਵਿਚ ਅੱਜ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਕਾਰ ਅਤੇ ਪਿਕਅੱਪ ਵਾਹਨ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਸਹਾਰਨਪੁਰ ਤੋਂ ਆਏ ਇਕ ਵਿਅਕਤੀ ਦੀ […]
Khushi
By : Updated On: 07 Aug 2025 10:03:AM
ਕਾਰ ਅਤੇ ਪਿਕਅੱਪ ਦੀ ਭਿਆਨਕ ਟੱਕਰ ‘ਚ ਇੱਕ ਦੀ ਮੌਤ, ਕਈ ਜ਼ਖ਼ਮੀ

ਸਹਾਰਨਪੁਰ ਤੋਂ ਪਸ਼ੂ ਵਪਾਰੀ ਪਿੰਡ ਗਿੱਡਾਂਵਾਲੀ ਨੇੜੇ ਹਾਦਸੇ ਦਾ ਸ਼ਿਕਾਰ, ਟੱਕਰ ਤੋਂ ਬਾਅਦ ਪੂਰੇ ਇਲਾਕੇ ਚ ਸੋਗ ਦਾ ਮਾਹੌਲ

Road Accident– ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਨੇੜਲੇ ਪਿੰਡ ਗਿੱਡਾਂਵਾਲੀ ਵਿਚ ਅੱਜ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਕਾਰ ਅਤੇ ਪਿਕਅੱਪ ਵਾਹਨ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਸਹਾਰਨਪੁਰ ਤੋਂ ਆਏ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹੋਰ ਕਈ ਲੋਕ ਜ਼ਖ਼ਮੀ ਹੋ ਗਏ।

ਦਰਅਸਲ, ਸਹਾਰਨਪੁਰ ਦੇ ਕੁਝ ਵਪਾਰੀ, ਜੋ ਕਿ ਪਸ਼ੂਆਂ ਦੀ ਖਰੀਦ-ਫਰੋਖਤ ਕਰਦੇ ਹਨ, ਅੱਜ ਦੁਪਹਿਰ ਇੱਕ ਪਿਕਅੱਪ ਵਿੱਚ ਭੈਸਾਂ ਲੈ ਕੇ ਮਲੋਟ ਵੱਲ ਜਾ ਰਹੇ ਸਨ। ਜਦ ਉਹ ਗਿੱਡਾਂਵਾਲੀ ਤੋਂ ਜੰਡਵਾਲਾ ਰੋਡ ਤੇ ਪਹੁੰਚੇ, ਤਾਂ ਉਨ੍ਹਾਂ ਦੀ ਵਾਹਨ ਦੀ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਸਵਾਰੀ ਸੋਹਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਾਲਕ ਸ਼ੁਭਮ ਅਤੇ ਇੱਕ ਹੋਰ ਵਿਅਕਤੀ ਨੂੰ ਹਲਕੀਆਂ ਚੋਟਾਂ ਆਈਆਂ ਹਨ। ਦੂਜੇ ਪਾਸੇ, ਕਾਰ ਵਿੱਚ ਸਵਾਰ ਪਿੰਡ ਜੰਡਵਾਲਾ ਹਨੁਵੰਤਾ ਦੇ 3-4 ਵਿਅਕਤੀ ਵੀ ਹਲਕਾ ਜ਼ਖ਼ਮੀ ਹੋਏ ਹਨ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਖੁਈਆਂ ਸਰਵਰ ਦੀ ਪੁਲਿਸ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਰੋਡ ‘ਤੇ ਰਫ਼ਤਾਰ ਸੀਮਾ ਤੇ ਹੋਰ ਸੁਰੱਖਿਆ ਉਪਾਅ ਲਾਗੂ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

ਇਸ ਮੌਤ ਕਾਰਨ ਸਹਾਰਨਪੁਰ ਦੇ ਪਿੰਡ ਅਤੇ ਇਥੋਂ ਦੇ ਵਪਾਰਕ ਵਰਗ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

Read Latest News and Breaking News at Daily Post TV, Browse for more News

Ad
Ad