ਅੰਮ੍ਰਿਤਸਰ ‘ਚ NIA ਦੀ ਦਬੀਸ਼, ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਭੇਜਣ ਦੇ ਸ਼ੱਕ ‘ਚ ਇਮੀਗ੍ਰੇਸ਼ਨ ਏਜੰਟ ਦੇ ਘਰ ‘ਤੇ ਰੇਡ

Punjab News: NIA ਟੀਮ ਸਵੇਰੇ ਤੜਕੇ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਪਹੁੰਚੀ ਤੇ ਇਮੀਗ੍ਰੇਸ਼ਨ ਏਜੰਟ ਦੇ ਘਰ ਵਿੱਚ ਰੱਖੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ।
NIA raids Amritsar: ਮੰਗਲਵਾਰ ਸਵੇਰੇ ਐਨਆਈਏ (ਰਾਸ਼ਟਰੀ ਜਾਂਚ ਏਜੰਸੀ) ਨੇ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਇਲਾਕੇ ਵਿੱਚ ਇੱਕ ਘਰ ਛਾਪਾ ਮਾਰਿਆ। ਇਹ ਛਾਪਾ ਵਿਸ਼ਾਲ ਸ਼ਰਮਾ ਨਾਮਕ ਨੌਜਵਾਨ ਦੇ ਘਰ ‘ਤੇ ਪਾਇਆ ਗਿਆ, ਜੋ ਰਣਜੀਤ ਐਵੇਨਿਊ ਵਿੱਚ ਇਮੀਗ੍ਰੇਸ਼ਨ (ਵਿਦੇਸ਼ ਭੇਜਣ ਨਾਲ ਸਬੰਧਤ ਕੰਮ) ਕਰਦਾ ਹੈ।
NIA ਟੀਮ ਸਵੇਰੇ ਤੜਕੇ ਉੱਥੇ ਪਹੁੰਚੀ ਅਤੇ ਘਰ ਵਿੱਚ ਰੱਖੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਘਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਦੌਰਾਨ ਸਥਾਨਕ ਪੁਲਿਸ ਵੀ ਉੱਥੇ ਮੌਜੂਦ ਸੀ ਅਤੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਵਿਦੇਸ਼ ਭੇਜਣ ਦੇ ਮਾਮਲਿਆਂ ਦੀ ਜਾਂਚ ਕਰ ਰਹੀ NIA
ਸੂਤਰਾਂ ਮੁਤਾਬਕ, NIA ਨੂੰ ਨੌਜਵਾਨ ਦੇ ਕਾਰੋਬਾਰ ਨਾਲ ਸਬੰਧਤ ਕੁਝ ਸ਼ੱਕੀ ਦਸਤਾਵੇਜ਼ਾਂ ਜਾਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ। ਜਿਸ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਹੁਣ ਤੱਕ ਕੋਈ ਅਧਿਕਾਰਤ ਪੁਸ਼ਟੀ ਜਾਂ ਗ੍ਰਿਫ਼ਤਾਰੀ ਦੀ ਰਿਪੋਰਟ ਨਹੀਂ ਮਿਲੀ ਹੈ।