ਹੁਸ਼ਿਆਰਪੁਰ ‘ਚ ਦੇਰ ਰਾਤ ਹੋਈ ਫਾਇਰਿੰਗ, ਸਮਾਜ ਸੇਵੀ ਅਤੇ ਯੂਟਿਊਬਰ ਦੇ ਘਰ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ

Punjab Crime News: ਦੱਸ ਦਈਏ ਕਿ ਸੈਮ ਹੁਸ਼ਿਆਰਪੁਰੀ ਦੇ ਨਾਮ ਯੂਟੀਊਬ ਪੇਜ ਚਲਾਉਣ ਵਾਲੇ ਸੈਮ ਨੂੰ ਪਹਿਲਾਂ ਵੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ।
Firing at Social Worker and YouTuber in Hoshiarpur: ਹੁਸ਼ਿਆਰਪੁਰ ‘ਚ ਦੇੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਹਾਸਲ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ ਡੇਢ ਵਜੇ ਮਹੱਲਾ ਮਾਡਲ ਟਾਊਨ ਵਿਖੇ ਮਸ਼ਹੂਰ ਸਮਾਜ ਸੇਵੀ ਅਤੇ ਯੂਟਿਊਬਰ ਸੈਮ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ। ਇਹ ਹਮਲਾ ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ, ਜਿਨ੍ਹਾਂ ਨੇ ਦੋ ਫਾਇਰ ਕੀਤੇ।
ਦੱਸ ਦਈਏ ਕਿ ਸੈਮ ਹੁਸ਼ਿਆਰਪੁਰੀ ਦੇ ਨਾਮ ਯੂਟੀਊਬ ਪੇਜ ਚਲਾਉਣ ਵਾਲੇ ਸੈਮ ਨੂੰ ਪਹਿਲਾਂ ਵੀ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕੀ ਜਲੰਧਰ ਦੀ ਤਰ੍ਹਾਂ ਉਸਦੇ ਘਰ ‘ਤੇ ਵੀ ਗ੍ਰਨੇਡ ਹਮਲਾ ਕੀਤਾ ਜਾਵੇਗਾ। ਹੁਸ਼ਿਆਰਪੁਰ ਪੁਲਿਸ ਵੱਲੋਂ ਸੈਮ ਨੂੰ ਗਨਮੈਨ ਵੀ ਮੁਹਈਆ ਕਰਵਾਏ ਗਏ ਹਨ।
ਫਾਇਰਿੰਗ ਦੀ ਆਵਾਜ਼ ਸੁਣ ਆਏ ਬਾਹਰ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਜਾਣਕਾਰੀ ਦਿੰਦੇ ਹੋਏ ਸਿਮਰਨ ਉਰਫ ਸੈਮ ਨੇ ਦੱਸਿਆ ਕੀ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹੈ ਪਰ ਬੀਤੀ ਰਾਤ ਉਹ ਆਪਣੇ ਘਰ ਮਾਡਲ ਟਾਊਨ ਵਿਖੇ ਸੁੱਤੇ ਪਏ ਸੀ। ਦੇਰ ਰਾਤ ਕਰੀਬ ਡੇਢ ਵਜੇ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ਦੇ ਗੇਟ ‘ਤੇ ਦੋ ਫਾਇਰ ਕਰ ਦੇ ਫਰਾਰ ਹੋ ਗਏ। ਜਿਸ ਤੋਂ ਬਾਅਦ ਫਾਇਰਿੰਗ ਦੀ ਆਵਾਜ਼ ਸੁਣ ਉਨ੍ਹਾਂ ਦੀ ਅੱਖ ਖੁੱਲੀ।
ਜਦੋਂ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਬਾਹਰ ਦੋ ਖੋਲ ਪਏ ਸੀ। ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਥਾਣਾ ਮਾਡਲ ਟਾਊਨ ਪੁਲਿਸ ਨੂੰ ਦਿੱਤੀ। ਨਾਲ ਹੀ ਮਾਡਲ ਟਾਊਨ ਪੁਲਿਸ ਨੇ ਮੌਕੇ ਤੋਂ ਖੋਲ ਕਬਜ਼ੇ ਵਿੱਚ ਲੈ ਕੇ ਸੀਸੀਟੀਵੀ ਦੇ ਅਧਾਰ ‘ਤੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਚੁੱਕਿਆ ਗ੍ਰਨੇਡ ਹਮਲੇ ਦੀ ਧਮਕੀ
ਸਿਮਰਨ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਸਾਲ ਪਹਿਲਾਂ ਉਸ ਨੂੰ ਪਾਕਿਸਤਾਨ ਦੇ ਮਸ਼ਹੂਰ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜਲੰਧਰ ਵਿੱਚ ਸੁੱਟੇ ਗ੍ਰਨੇਡ ਦੀ ਤਰ੍ਹਾਂ ਉਸਦੇ ਘਰ ‘ਤੇ ਵੀ ਗ੍ਰਨੇਡ ਨਾਲ ਹਮਲਾ ਕੀਤਾ ਜਾਵੇਗਾ। ਸਿਮਰਨ ਅਤੇ ਉਸਦੇ ਪਰਿਵਾਰ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨੂੰ ਦੋ ਗਨਮੈਨ ਵੀ ਮੁਹਈਆ ਕਰਵਾਏ ਗਏ। ਪਰ ਉਨ੍ਹਾਂ ਚੋਂ ਇੱਕ ਪੁਲਿਸ ਮੁਲਾਜ਼ਮ ਲੱਤ ਖਰਾਬ ਹੋਣ ਕਾਰਨ ਸਹੀ ਤਰ੍ਹਾਂ ਆਪਣੀ ਡਿਊਟੀ ਨਹੀਂ ਕਰ ਸਕਦਾ। ਇਸ ਲਈ ਉਨ੍ਹਾਂ ਨੂੰ ਪ੍ਰੋਪਰ ਮੈਡੀਕਲ ਫਿਟ ਗਨਮੈਨ ਦਿੱਤੇ ਜਾਣ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਹੋ ਸਕੇ।