ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਜਾਰੀ ਕੀਤਾ ਪਹਿਲੀ ਤਿਮਾਹੀ ਦਾ ਨਤੀਜਾ, 12% ਕਮਾਇਆ ਮੁਨਾਫਾ

SBI Q1 Results: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣਾ ਪਹਿਲੀ ਤਿਮਾਹੀ ਦਾ ਨਤੀਜਾ ਜਾਰੀ ਕੀਤਾ ਹੈ, ਜਿਸ ਵਿੱਚ ਬੈਂਕ ਨੇ ਸਾਲ-ਦਰ-ਸਾਲ 12 ਪ੍ਰਤੀਸ਼ਤ ਦਾ ਮੁਨਾਫਾ ਕਮਾਇਆ ਹੈ।
SBI Profit Increased: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਸ਼ੁੱਕਰਵਾਰ ਨੂੰ ਆਪਣਾ ਜੂਨ ਤਿਮਾਹੀ ਦਾ ਰਿਜ਼ਲਟ ਜਾਰੀ ਕੀਤਾ, ਜਿਸ ਵਿੱਚ ਬੈਂਕ ਨੇ ਸਾਲ-ਦਰ-ਸਾਲ 12 ਪ੍ਰਤੀਸ਼ਤ ਦਾ ਮੁਨਾਫਾ ਕਮਾਇਆ ਹੈ। ਬੈਂਕ ਦਾ ਸਾਲ-ਦਰ-ਸਾਲ ਮੁਨਾਫਾ ਵਧ ਕੇ 19,160 ਕਰੋੜ ਰੁਪਏ ਹੋ ਗਿਆ। ਜੋ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ 17,035 ਕਰੋੜ ਰੁਪਏ ਸੀ। ਬੈਂਕ ਦਾ ਮੁਨਾਫਾ ਬਾਜ਼ਾਰ ਦੇ ਅਨੁਮਾਨ ਤੋਂ ਵੱਧ ਹੈ।
ਸਟੇਟ ਬੈਂਕ ਆਫ਼ ਇੰਡੀਆ ਨੇ ਜੂਨ ਤਿਮਾਹੀ ਵਿੱਚ ਵਿਆਜ ਤੋਂ 1,17,996 ਕਰੋੜ ਰੁਪਏ ਕਮਾਏ, ਜੋ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ 1,11,526 ਕਰੋੜ ਰੁਪਏ ਤੋਂ 6% ਵੱਧ ਹੈ। ਇਸ ਦੇ ਨਾਲ ਹੀ, SBI ਨੇ ਵਿਆਜ ਵਜੋਂ 76,923 ਕਰੋੜ ਰੁਪਏ ਦਾ ਭੁਗਤਾਨ ਕੀਤਾ, ਜੋ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ 70,401 ਕਰੋੜ ਰੁਪਏ ਤੋਂ 9% ਵੱਧ ਹੈ।
ਬੈਂਕ ਦਾ ਮੁਨਾਫਾ ਕਿਵੇਂ ਵਧਿਆ ?
ਬੈਂਕ ਨੇ ਕਿਹਾ ਕਿ ਉਨ੍ਹਾਂ ਦਾ ਮੁਨਾਫਾ ਇਸ ਲਈ ਵਧਿਆ ਕਿਉਂਕਿ ਉਨ੍ਹਾਂ ਨੇ ਆਪਣੇ ਕੰਮਕਾਜ ਵਿੱਚ ਸੁਧਾਰ ਕੀਤਾ ਅਤੇ ਖਰਚਿਆਂ ਨੂੰ ਕਾਬੂ ਵਿੱਚ ਰੱਖਿਆ। ਬੈਂਕ ਦੀ ਸ਼ੁੱਧ ਵਿਆਜ ਆਮਦਨ (NII) 41,072 ਕਰੋੜ ਰੁਪਏ ਰਹੀ, ਜੋ ਕਿ ਪਿਛਲੇ ਸਾਲ ਦੇ 41,125 ਕਰੋੜ ਰੁਪਏ ਨਾਲੋਂ ਥੋੜ੍ਹਾ ਘੱਟ (0.13%) ਹੈ। ਇਸ ਤੋਂ ਇਲਾਵਾ, ਸ਼ੁੱਧ ਵਿਆਜ ਮਾਰਜਿਨ (NIM) ਵੀ 3.22% ਤੋਂ ਘੱਟ ਕੇ 2.90% ਹੋ ਗਿਆ।
SBI ਦਾ ਸੰਚਾਲਨ ਲਾਭ ਵਿੱਤੀ ਸਾਲ 2025 ਦੀ ਪਹਿਲੀ ਤਿਮਾਹੀ ਵਿੱਚ 26,449 ਕਰੋੜ ਰੁਪਏ ਤੋਂ 15% ਵਧ ਕੇ ਵਿੱਤੀ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ 30,544 ਕਰੋੜ ਰੁਪਏ ਹੋ ਗਿਆ। ਬੈਂਕ ਦੇ ਕੁੱਲ ਕਰਜ਼ੇ Q1FY26 ਵਿੱਚ 12% ਵਧ ਕੇ 42.54 ਲੱਖ ਕਰੋੜ ਰੁਪਏ ਹੋ ਗਏ ਜੋ ਪਿਛਲੇ ਸਾਲ ਦੇ 38.12 ਲੱਖ ਕਰੋੜ ਰੁਪਏ ਸਨ। ਪ੍ਰਚੂਨ ਨਿੱਜੀ ਕਰਜ਼ੇ 13% ਵਧ ਕੇ 15.39 ਲੱਖ ਕਰੋੜ ਰੁਪਏ ਹੋ ਗਏ। ਖੇਤੀਬਾੜੀ ਖੇਤਰ ਵੀ 13% ਵਧ ਕੇ ₹3.5 ਲੱਖ ਕਰੋੜ ਤੱਕ ਪਹੁੰਚ ਗਿਆ।
ਇਸ ਦੇ ਨਾਲ SME ਅਤੇ ਕਾਰਪੋਰੇਟ ਸੈਕਟਰਾਂ ਵਿੱਚ ਸਾਲ-ਦਰ-ਸਾਲ ਕ੍ਰਮਵਾਰ 19% ਅਤੇ 5.7% ਵਾਧਾ ਦਰਜ ਕੀਤਾ ਗਿਆ। SBI ਦੇ ਕੁੱਲ ਜਮ੍ਹਾਂ ਰਾਸ਼ੀ Q1FY25 ਵਿੱਚ ₹49.01 ਲੱਖ ਕਰੋੜ ਤੋਂ 12% ਵਧ ਕੇ ₹54.73 ਲੱਖ ਕਰੋੜ ਹੋ ਗਈ।