ਸੀਐਮ ਮਾਨ ਨੇ ਕੈਂਸਰ ਕੇਅਰ ਬੱਸਾਂ ਨੂੰ ਦਿਖਾਈ ਹਰ ਝੰਡੀ, ਲੋਕਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂ

cancer care buses; ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮੈਂ ਸੰਸਦ ਮੈਂਬਰ ਸੀ ਤਾਂ ਮੈਂ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜੈਵਿਕ ਖੇਤੀ ਅਪਣਾਈਏ, ਪਾਣੀ ਤੇ ਹਵਾ ਨੂੰ ਦੁਸ਼ਿਤ ਨਾ ਕਰੀਏ। ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ। ਉਸ ਸਮੇਂ ਤੋਂ ਅਸੀਂ ਲੱਗੇ ਹੋਏ ਹਾਂ। ਅਸੀਂ […]
Jaspreet Singh
By : Updated On: 11 Aug 2025 15:04:PM
ਸੀਐਮ ਮਾਨ ਨੇ ਕੈਂਸਰ ਕੇਅਰ ਬੱਸਾਂ ਨੂੰ ਦਿਖਾਈ ਹਰ ਝੰਡੀ, ਲੋਕਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂ

cancer care buses; ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮੈਂ ਸੰਸਦ ਮੈਂਬਰ ਸੀ ਤਾਂ ਮੈਂ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜੈਵਿਕ ਖੇਤੀ ਅਪਣਾਈਏ, ਪਾਣੀ ਤੇ ਹਵਾ ਨੂੰ ਦੁਸ਼ਿਤ ਨਾ ਕਰੀਏ। ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ। ਉਸ ਸਮੇਂ ਤੋਂ ਅਸੀਂ ਲੱਗੇ ਹੋਏ ਹਾਂ। ਅਸੀਂ 881 ਆਮ ਆਦਮੀ ਕਲੀਨਿਕ ਖੋਲ੍ਹੇ, ਹੁਣ 200 ਹੋਰ ਖੁਲ੍ਹਣ ਜਾ ਰਹੇ ਹਨ। ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਨਰਸਿੰਗ, ਮੈਡਿਕਲ, ਹੋਮੋਪੈਥਿਕ ਕਾਲੇਜ ਬਣ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਂਸਰ ਦੇ ਵਿਰੁੱਧ ਲੜਾਈ ਦੇ ਨਵੇਂ ਪੜਾਅ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸੰਗਰੂਰ ਵਿਖੇ ਇੱਕ ਪ੍ਰੋਗਰਾਮ ਦੌਰਾਨ 12 ਕੈਂਸਰ ਕੇਅਰ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਬੱਸਾਂ ਰਾਹੀਂ ਲੋਕਾਂ ਦੀ ਮੈਡਿਕਲ ਜਾਂਚ ਕੀਤੀ ਜਾਵੇਗੀ ਤੇ ਇਲਾਜ਼ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਟ੍ਰੇਨਾਂ ਜੋ ਬਠਿੰਡਾ ਤੋਂ ਬੀਕਾਨੇਰ ਜਾਂਦੀਆ ਸਨ, ਉਨ੍ਹਾਂ ਦਾ ਨਾਂ ਹੀ ਕੈਂਸਰ ਐਕਪ੍ਰੈਸ ਹੋ ਗਿਆ ਸੀ, ਕਿਉਂਕਿ ਬੀਕਾਨੇਰ ‘ਚ ਕੈਂਸਰ ਦਾ ਹਸਪਤਾਲ ਹੈ, ਜਿੱਥੇ ਇੱਥੋਂ ਦੇ ਲੋਕ ਇਲਾਜ਼ ਲਈ ਜਾਂਦੇ ਸਨ।

ਸੀਐਮ ਮਾਨ ਨੇ ਕਿਹਾ ਕਿ ਉਸ ਟ੍ਰੇਨ ‘ਚ ਲਗਭਗ 70 ਤੋਂ 80 ਫ਼ੀਸਦੀ ਕੈਂਸਰ ਦੇ ਮਰੀਜ਼ ਹੁੰਦੇ ਸਨ। ਮਾਲਵਾ ਬੈਲਟ ਖਾਸ ਤੌਰ ‘ਤੇ ਕੈਂਸਰ ਤੋਂ ਪੀੜਤ ਹੈ, ਲੋਕ ਫਸਲਾਂ ‘ਤੇ ਪਾਬੰਦੀਸ਼ੁਦਾ ਸਪਰੇਆਂ ਦਾ ਇਸਤੇਮਾਲ ਕਰਦੇ ਸਨ। ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਲੋਕਾਂ ਨੂੰ ਅਸੀਂ ਅਜਿਹਾ ਕਰਨ ਤੋਂ ਰੋਕੀਏ। ਉਨ੍ਹਾਂ ਨੇ ਕਿਹਾ ਕਿ ਇਹ ਸਪਰੇਆਂ ਝੋਨੇ ‘ਚੋਂ, ਦਾਲਾਂ ‘ਚੋਂ ਤੇ ਮੱਕੀਆਂ ‘ਚੋਂ ਸਾਡੇ ਸਰੀਰਾਂ ‘ਚ ਆ ਗਈਆਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮੈਂ ਸੰਸਦ ਮੈਂਬਰ ਸੀ ਤਾਂ ਮੈਂ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜੈਵਿਕ ਖੇਤੀ ਅਪਣਾਈਏ, ਪਾਣੀ ਤੇ ਹਵਾ ਨੂੰ ਦੁਸ਼ਿਤ ਨਾ ਕਰੀਏ। ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ। ਉਸ ਸਮੇਂ ਤੋਂ ਅਸੀਂ ਲੱਗੇ ਹੋਏ ਹਾਂ। ਅਸੀਂ 881 ਆਮ ਆਦਮੀ ਕਲੀਨਿਕ ਖੋਲ੍ਹੇ, ਹੁਣ 200 ਹੋਰ ਖੁਲ੍ਹਣ ਜਾ ਰਹੇ ਹਨ। ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਨਰਸਿੰਗ, ਮੈਡਿਕਲ, ਹੋਮੋਪੈਥਿਕ ਕਾਲੇਜ ਬਣ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ 2007 ਤੋਂ 2017 ਤੱਕ ਅਕਾਲੀ ਦਲ ਰਾਜ ‘ਚ ਰਿਹਾ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਜਿੱਥੇ ਦੇਖੋ ਉੱਥੇ ਹੀ ਬਾਦਲ ਸਾਹਬ ਨੇ ਕੰਮ ਕਰਵਾਇਆ ਹੈ। ਜੇਕਰ ਕੰਮ ਕਰਵਾਇਆ ਹੈ ਤਾਂ ਲੋਕਾਂ ਨੇ ਵੋਟਾਂ ਕਿਉਂ ਨਹੀਂ ਪਾਈਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆ ਵੱਲ ਧੱਕ ਦਿੱਤਾ।

ਮਜੀਠੀਆ ‘ਤੇ ਲਈ ਚੁਟਕੀ

ਸੀਐਮ ਮਾਨ ਨੇ ਕਿਹਾ ਕਿ ਬਾਦਲ ਸਾਹਬ ਤਾਂ ਸੁਖਬੀਰ ਨੂੰ ਕਹਿੰਦੇ ਰਹੇ ਕਿ ਇਸ ਨੂੰ ਕੰਟਰੋਲ ਕਰ ਲੈ, ਆਪਣੇ ਸਾਲੇ ‘ਤੇ ਕੰਟਰੋਲ ਕਰ ਲੈ ਨਹੀਂ ਤਾਂ ਇਹ ਤੈਨੂੰ ਮਾਂਝ ਦਓ। ਪਰ ਕੰਟਰੋਲ ਨਹੀਂ ਕੀਤਾ ਤੇ ਹੁਣ ਉਹ ਮਾਂਝਿਆ ਪਿਆ ਹੈ। ਸੀਐਮ ਨੇ ਕਿਹਾ ਕਿ ਸਿਆਣਿਆ ਦਾ ਕਿਹਾ ਤੇ ਔਲਿਆਂ ਦਾ ਖਾਦਾ ਬਾਅਦ ‘ਚ ਹੀ ਪਤਾ ਲੱਗਦਾ। ਉਨ੍ਹਾਂ ਨੇ ਕਿਹਾ ਕਿ 2009 ‘ਚ ਇੱਕ ਹਜ਼ਾਰ ਦੇ ਲਗਭਗ ਨੌਜਵਾਨ ਡਰੱਗ ਦੀ ਲਪੇਟ ‘ਚ ਸਨ, ਪਰ 2015 ਤੱਕ ਇਹ ਅੰਕੜਾ 15 ਤੋਂ 20 ਲੱਖ ਹੋ ਗਿਆ। ਇਸ ਦੇ ਪਿੱਛੇ ਨਾਮ ਕਿਸ ਦਾ ਲੱਗਦਾ ਹੈ, ਇਹ ਬੱਚੇ-ਬੱਚੇ ਨੂੰ ਪਤਾ ਹੈ।

Read Latest News and Breaking News at Daily Post TV, Browse for more News

Ad
Ad