Chandigarh DGP: ਡਾ. ਸਾਗਰ ਪ੍ਰੀਤ ਹੁੱਡਾ ਚੰਡੀਗੜ੍ਹ ਦੇ ਨਵੇਂ ਡੀਜੀਪੀ ਬਣੇ, ਆਈਪੀਐਸ ਪੁਸ਼ਪੇਂਦਰ ਕੁਮਾਰ ਦੀ ਲੈਣਗੇ ਥਾਂ
Chandigarh DGP: ਆਈਪੀਐਸ ਅਧਿਕਾਰੀ ਡਾ. ਸਾਗਰ ਪ੍ਰੀਤ ਹੁੱਡਾ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਹੁੱਡਾ ਦਾ ਤਬਾਦਲਾ ਦਿੱਲੀ ਤੋਂ ਚੰਡੀਗੜ੍ਹ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ, ਏਜੀਐਮਯੂਟੀ ਕੇਡਰ ਦੇ 1997 ਬੈਚ ਦੇ ਆਈਪੀਐਸ ਡਾ. ਹੁੱਡਾ ਨੂੰ ਤੁਰੰਤ ਪ੍ਰਭਾਵ ਨਾਲ ਤਾਇਨਾਤ ਕੀਤਾ ਗਿਆ ਹੈ। ਡਾ. ਹੁੱਡਾ ਇਸ […]
By :
Khushi
Updated On: 15 Jul 2025 15:57:PM

Chandigarh DGP: ਆਈਪੀਐਸ ਅਧਿਕਾਰੀ ਡਾ. ਸਾਗਰ ਪ੍ਰੀਤ ਹੁੱਡਾ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਹੁੱਡਾ ਦਾ ਤਬਾਦਲਾ ਦਿੱਲੀ ਤੋਂ ਚੰਡੀਗੜ੍ਹ ਕਰ ਦਿੱਤਾ ਹੈ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ, ਏਜੀਐਮਯੂਟੀ ਕੇਡਰ ਦੇ 1997 ਬੈਚ ਦੇ ਆਈਪੀਐਸ ਡਾ. ਹੁੱਡਾ ਨੂੰ ਤੁਰੰਤ ਪ੍ਰਭਾਵ ਨਾਲ ਤਾਇਨਾਤ ਕੀਤਾ ਗਿਆ ਹੈ। ਡਾ. ਹੁੱਡਾ ਇਸ ਸਮੇਂ ਦਿੱਲੀ ਵਿੱਚ ਤਾਇਨਾਤ ਸਨ। ਹੁੱਡਾ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਸੇਵਾ ਨਿਭਾ ਚੁੱਕੇ ਹਨ।
ਆਈਪੀਐਸ ਪੁਸ਼ਪੇਂਦਰ ਕੁਮਾਰ ਇਸ ਸਮੇਂ ਚੰਡੀਗੜ੍ਹ ਡੀਜੀਪੀ ਦਾ ਚਾਰਜ ਸੰਭਾਲ ਰਹੇ ਸਨ। ਉਨ੍ਹਾਂ ਨੂੰ ਇਹ ਅਹੁਦਾ ਨਵੇਂ ਡੀਜੀਪੀ ਦੀ ਨਿਯੁਕਤੀ ਤੱਕ ਦਿੱਤਾ ਗਿਆ ਸੀ।