ਆਪ੍ਰੇਸ਼ਨ ਸਿੰਦੂਰ ਦੀ ਜਿੱਤ ‘ਤੇ ਦੇਸ਼ ਭਰ ‘ਚ ਜਸ਼ਨ, ਤਿਰੰਗਾ ਯਾਤਰਾ ਨਾਲ ਗੂੰਜਿਆ ਸ਼ਹਿਰ

- ਪੀਐਮ ਮੋਦੀ ਦੀ ਅਗਵਾਈ ‘ਚ 16,000 ਮੰਡਲਾਂ ‘ਚ ਭਾਜਪਾ ਕਾਰਕੁਨਾਂ ਦਾ ਦੇਸ਼ਭਗਤੀ ਪ੍ਰਦਰਸ਼ਨ
- ਪਾਕਿਸਤਾਨੀ ਫੌਜ ‘ਤੇ ਜਿੱਤ ਤੋਂ ਬਾਅਦ ਸ਼ੌਰਯ ਨੂੰ ਸਲਾਮ, ਵੀਰ ਜਵਾਨਾਂ ਦੇ ਬਲਿਦਾਨ ਨੂੰ ਨਮਨ
- ਭਾਜਪਾ ਦੇ ਰਾਸ਼ਟਰੀ ਸਚਿਵ ਤਰੁਣ ਚੁਗ ਨੇ ਕਿਹਾ—ਹਰ ਘਰ ਤਿਰੰਗਾ ਅਭਿਆਨ ਸ਼ੁਰੂ, 15 ਅਗਸਤ ਤੱਕ ਲਹਿਰਾਏਗਾ ਰਾਸ਼ਟਰੀ ਝੰਡਾ
Patriotic movement India; ਅੰਮ੍ਰਿਤਸਰ ਤੋਂ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਵੰਦੇ ਭਾਰਤ ਟ੍ਰੇਨ ਬਾਰੇ ਕਿਹਾ ਕਿ ਕਟਰਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀਆਂ ਯਾਤਰਾਵਾਂ ਨੇ ਨਾ ਸਿਰਫ਼ ਟੂਰਿਜ਼ਮ ਨੂੰ ਵਧਾਇਆ ਹੈ, ਸਗੋਂ ਲੋਕਾਂ ‘ਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਆਪ੍ਰੇਸ਼ਨ ਸਿੰਦੂਰ ਦੀ ਜਿੱਤ: ਦੇਸ਼ਭਗਤੀ ਦੀ ਲਹਿਰ ‘ਚ ਡੁੱਬਿਆ ਭਾਰਤ
ਅੱਜ ਅੰਮ੍ਰਿਤਸਰ ‘ਚ ਭਾਜਪਾ ਦੇ ਰਾਸ਼ਟਰੀ ਸਚਿਵ ਤਰੁਣ ਚੁਗ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੀ ਇਤਿਹਾਸਕ ਸਫਲਤਾ ਤੋਂ ਬਾਅਦ ਪੂਰੇ ਦੇਸ਼ ‘ਚ ਜਿੱਤ ਦਾ ਮਾਹੌਲ ਹੈ। ਹੱਥਾਂ ‘ਚ ਤਿਰੰਗਾ ਫੜੇ ਹਜ਼ਾਰਾਂ ਨੌਜਵਾਨ ਗਲੀਆਂ ‘ਚ ਉਤਰੇ ਹਨ। ਭਾਰਤ ਮਾਤਾ ਕੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜਦੇ ਸ਼ਹਿਰਾਂ ‘ਚ ਦੇਸ਼ਭਗਤੀ ਦਾ ਰੰਗ ਛਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹਵਾਨ ‘ਤੇ ਭਾਜਪਾ ਕਾਰਕੁਨਾਂ ਨੇ 16,000 ਮੰਡਲਾਂ ‘ਚ ਤਿਰੰਗਾ ਯਾਤਰਾ ਕੱਢੀ।
ਹਰ ਘਰ ਤਿਰੰਗਾ ਅਭਿਆਨ ਵੀ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ 15 ਅਗਸਤ ਤੱਕ ਜਾਰੀ ਰਹੇਗਾ। ਕਾਰਕੁਨ ਘਰ-ਘਰ ਜਾ ਕੇ ਤਿਰੰਗਾ ਲਹਿਰਾ ਰਹੇ ਹਨ ਅਤੇ ਲੋਕਾਂ ਨੂੰ ਰਾਸ਼ਟਰ ਪ੍ਰਤੀ ਮਾਣ ਅਤੇ ਏਕਤਾ ਦਾ ਸੰਦੇਸ਼ ਦੇ ਰਹੇ ਹਨ।
ਕੱਲ੍ਹ ਹੀ ਫੌਜ ਦੇ ਮੁਖੀ ਨੇ ਦੱਸਿਆ ਸੀ ਕਿ ਆਪ੍ਰੇਸ਼ਨ ਸਿੰਦੂਰ ‘ਚ ਕਿਵੇਂ ਪਾਕਿਸਤਾਨ ਦੀ ਫੌਜ ਅਤੇ ਉਸਦੇ ਲੜਾਕੂ ਜਹਾਜ਼ਾਂ ਨੂੰ ਧੁਸਤ ਕੀਤਾ ਗਿਆ। ਇਹ ਜਿੱਤ ਯਾਤਰਾ ਉਨ੍ਹਾਂ ਵੀਰ ਜਵਾਨਾਂ ਦੇ ਸ਼ੌਰਯ ਅਤੇ ਬਲਿਦਾਨ ਨੂੰ ਨਮਨ ਕਰਦੀ ਹੈ। ਦੇਸ਼ ਭਰ ‘ਚ ਮਾਰ ਵੀਰ ਜਵਾਨ ਜਿੰਦਾਬਾਦ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਗੂੰਜ ਰਹੇ ਹਨ।
ਭਾਜਪਾ ਨੇ ਇਸ ਮੌਕੇ ਲੋਕਲ ਫਾਰ ਵੋਕਲ ਦਾ ਸੰਦੇਸ਼ ਵੀ ਦੁਹਰਾਇਆ, ਲੋਕਾਂ ਨੂੰ ਦੇਸੀ ਉਤਪਾਦ ਵਰਤਣ ਦੀ ਅਪੀਲ ਕੀਤੀ। ਕਟਰਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀਆਂ ਯਾਤਰਾਵਾਂ ਨੇ ਨਾ ਸਿਰਫ਼ ਟੂਰਿਜ਼ਮ ਵਧਾਇਆ ਹੈ, ਸਗੋਂ ਲੋਕਾਂ ‘ਚ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਆਪ੍ਰੇਸ਼ਨ ਸਿੰਦੂਰ ਦੀ ਇਹ ਜਿੱਤ ਸਿਰਫ਼ ਸੈਨਿਕ ਸਫਲਤਾ ਨਹੀਂ, ਸਗੋਂ ਭਾਰਤ ਦੀ ਏਕਤਾ, ਸਾਹਸ ਅਤੇ ਸਵਾਬਿਮਾਨ ਦਾ ਪ੍ਰਤੀਕ ਬਣ ਚੁੱਕੀ ਹੈ।