ਜ਼ੀਰਕਪੁਰ ‘ਚ ਜਨਮਦਿਨ ਪਾਰਟੀ ਮੌਕੇ ਹਵਾਈ ਫਾਇਰਿੰਗ, ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਦਰਜ ਕੀਤੀ FIR

Punjab Police: ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਜਨਮਦਿਨ ਦਾ ਕੇਕ ਕੱਟਦੇ ਹੋਏ ਸਟੇਜ ‘ਤੇ ਆਉਂਦਾ ਹੈ। ਫਿਰ ਉਹ ਪਹਿਲਾਂ ਪਿਸਤੌਲ ਤੋਂ ਹਵਾ ਵਿੱਚ 3 ਵਾਰ ਫਾਇਰ ਕਰਦਾ ਹੈ।
Firing at Birthday party in Zirakpur: ਜ਼ੀਰਕਪੁਰ ‘ਚ ਇੱਕ ਜਨਮਦਿਨ ਪਾਰਟੀ ਮੌਕੇ ਲੋਕਾਂ ਨੇ ਹਵਾਈ ਫਾਈਰ ਕੀਤੇ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ। ਜਿਸ ‘ਚ ਦੇਖਣ ਨੂੰ ਮਿਲਿਆ ਕਿ 4 ਰਾਊਂਡ ਹਵਾਈ ਫਾਈਰਿੰਗ ਕੀਤੀ ਗਈ। ਗੋਲੀਬਾਰੀ ਕਰਨ ਵਾਲੇ ਵਿਅਕਤੀ ਕੋਲ 2 ਪਿਸਤੌਲ ਸੀ। ਜਿਸ ਸਮੇਂ ਇਹ ਗੋਲੀਬਾਰੀ ਕੀਤੀ ਗਈ, ਉਸ ਸਮੇਂ ਜਨਮਦਿਨ ਪਾਰਟੀ ਵਿੱਚ ਲੋਕਾਂ ਦੀ ਭਾਰੀ ਭੀੜ ਸੀ। ਉਨ੍ਹਾਂ ਵਿੱਚ ਔਰਤਾਂ ਵੀ ਮੌਜੂਦ ਸੀ।
ਪਾਰਟੀ ‘ਚ ਆਏ ਲੋਕਾਂ ਨੂੰ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਪਾਬੰਦੀਸ਼ੁਦਾ ਗਾਣੇ ‘ਏਕ ਖਟੋਲਾ ਜੇਲ੍ਹ ਕੇ ਭੀਤਰ, ਏਕ ਖਟੋਲਾ ਜੇਲ੍ਹ ਕੇ ਬਾਹਰ’ ‘ਤੇ ਨੱਚਦੇ ਵੀ ਦੇਖਿਆ ਗਿਆ। ਜਨਮਦਿਨ ਪਾਰਟੀ ਵਿੱਚ ਗੋਲੀਬਾਰੀ ਦਾ 1.17 ਮਿੰਟ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਨੂੰ ‘ਹੈਪੀ ਬਰਥਡੇ-ਸ਼ਾਹਬਾਜ਼ ਬ੍ਰੋ’ ਲਿਖ ਕੇ ਵਾਇਰਲ ਕੀਤਾ ਗਿਆ ਹੈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਜਨਮਦਿਨ ਦਾ ਕੇਕ ਕੱਟਦੇ ਹੋਏ ਸਟੇਜ ‘ਤੇ ਆਉਂਦਾ ਹੈ। ਫਿਰ ਉਹ ਪਹਿਲਾਂ ਪਿਸਤੌਲ ਤੋਂ ਹਵਾ ਵਿੱਚ 3 ਵਾਰ ਫਾਇਰ ਕਰਦਾ ਹੈ। ਫਿਰ ਉਹ ਦੂਜੇ ਹੱਥ ਵਿੱਚ ਫੜੀ ਪਿਸਤੌਲ ਚੁੱਕਦਾ ਹੈ ਅਤੇ ਗੋਲੀ ਚਲਾਉਂਦਾ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਜ਼ੀਰਕਪੁਰ ਦੀ ਢਕੋਲੀ ਚੌਕੀ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਜਨਮਦਿਨ ਪਾਰਟੀ ਕੁਝ ਦਿਨ ਪਹਿਲਾਂ ਹੋਟਲ ਪਿਕਾਸਾ ਵਿੱਚ ਹੋਈ ਸੀ। ਪੁਲਿਸ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ। ਇਨ੍ਹਾਂ ਵਿੱਚੋਂ ਹਵਾ ਵਿੱਚ ਗੋਲੀਬਾਰੀ ਕਰਨ ਵਾਲੇ ਵਿਅਕਤੀ ਵਿਕਰਮ ਸ਼ਰਮਾ ਦੇ ਨਾਲ ਹੋਟਲ ਪਿਕਾਸਾ ਦੇ ਮਾਲਕ ਦਾ ਵੀ ਨਾਮ ਲਿਆ ਗਿਆ ਹੈ। ਫਿਲਹਾਲ ਸਿਰਫ਼ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ, ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।