ਰੱਖੜੀ ਦੇ ਤਿਉਹਾਰ ਮੌਕੇ ਨੌਜਵਾਨ ਦੀ ਹੋਈ ਸੜਕੀ ਹਾਦਸੇ ‘ਚ ਮੌਤ,ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

Accident in Gurdaspur; ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਇੱਕ ਮੰਦਭਾਗਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ ,ਕਲਾਨੌਰ ਦੇ ਅਧੀਨ ਆਉਂਦੇ ਪਿੰਡ ਅਗਵਾਨ ਦੇ ਚੌਰਾਹੇ ‘ਚ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ , ਜਿੱਥੇ ਇਕ ਤੇਜ਼ ਰਫਤਾਰ ਗੱਡੀ ਚਾਲਕ ਨੇ ਇੱਕ ਪੀਟਰ ਰਿਕਸ਼ਾ ਚਾਲਕ ਨੂੰ ਭਿਅਨਕ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਹੀ ਰਿਕਸ਼ਾ ਚਾਲਕ ਦੀ ਮੌਤ ਹੋ ਗਈ।।
ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਬੇਟਾ ਕਲਾਨੌਰ ਦੀ ਤੋਂ ਵਾਪਸ ਆਪਣੇ ਘਰ ਅਗਵਾਣ ਵੱਲ੍ਹ ਆ ਰਿਹਾ ਸੀ ਤਾਂ ਉਸੇ ਸਮੇਂ ਇੱਕ ਤੇਜ਼ ਰਫਤਾਰ ਗੱਡੀ ਜੋ ਕਿ ਕਲਾਨੌਰ ਦੀ ਵੱਲ ਜਾ ਰਹੀ ਸੀ ਉਸਨੇ ਭਿਆਨਕ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਗੱਡੀ ਦੇ ਹੇਠਾਂ ਆਣ ਕਰਕੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।।
ਮ੍ਰਿਤਕ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ ਅਤੇ ਰੱਖੜੀ ਦੇ ਤਿਉਹਾਰ ਤੋਂ ਪਹਿਲੇ ਹੋਈ ਇਹ ਭਿਆਨਕ ਮੌਤ ਦੇ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ।
ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਤੇਜ਼ ਰਫਤਾਰ ਗੱਡੀ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ,ਫ਼ਿਲਹਾਲ ਗੱਡੀ ਚਾਲਕ ਮੌਕੇ ‘ਤੇ ਫਰਾਰ ਦਸਿਆ ਜਾ ਰਿਹਾ ਹੈ।