ਫਾਜ਼ਿਲਕਾ ਦੇ ਤਿੰਨ ਪਿੰਡਾਂ ਦੀ 4 ਹਜ਼ਾਰ ਏਕੜ ਫਸਲ ਹੋਈ ਤਬਾਹ, ਡਰੇਨ ‘ਚ ਪਾੜ ਪੈਣ ਕਾਰਨ ਲੱਖਾਂ ਦਾ ਨੁਕਸਾਨ

Fazilka Rupture in Drain: ਕਈ ਕਿਸਾਨਾਂ ਨੇ 50 ਤੋਂ 60 ਹਜ਼ਾਰ ਰੁਪਏ ਖਰਚ ਕੇ ਜ਼ਮੀਨ ਠੇਕੇ ‘ਤੇ ਲਈ ਤੇ ਉਹਨਾਂ ਦੇ ਇਲਾਕੇ ਦੀ ਕਰੀਬ 4 ਏਕੜ ਫਸਲ ਤਬਾਹ ਹੋ ਗਈ ਹੈ। ਜਿਸ ਵਿੱਚ ਨਰਮਾ, ਝੋਨਾ ਅਤੇ ਪਸ਼ੂਆਂ ਦਾ ਹਰਾ ਚਾਰਾ ਬੀਜਿਆ ਹੋਇਆ ਸੀ। Fazilka Crop Damage: ਫਾਜ਼ਿਲਕਾ ਦੇ ਨਾਲ ਲੱਗਦੇ ਤਿੰਨ ਪਿੰਡਾਂ ਚੋਂ ਲੰਘਦੀ ਡਰੇਨ […]
Khushi
By : Updated On: 05 Aug 2025 12:12:PM
ਫਾਜ਼ਿਲਕਾ ਦੇ ਤਿੰਨ ਪਿੰਡਾਂ ਦੀ 4 ਹਜ਼ਾਰ ਏਕੜ ਫਸਲ ਹੋਈ ਤਬਾਹ, ਡਰੇਨ ‘ਚ ਪਾੜ ਪੈਣ ਕਾਰਨ ਲੱਖਾਂ ਦਾ ਨੁਕਸਾਨ

Fazilka Rupture in Drain: ਕਈ ਕਿਸਾਨਾਂ ਨੇ 50 ਤੋਂ 60 ਹਜ਼ਾਰ ਰੁਪਏ ਖਰਚ ਕੇ ਜ਼ਮੀਨ ਠੇਕੇ ‘ਤੇ ਲਈ ਤੇ ਉਹਨਾਂ ਦੇ ਇਲਾਕੇ ਦੀ ਕਰੀਬ 4 ਏਕੜ ਫਸਲ ਤਬਾਹ ਹੋ ਗਈ ਹੈ। ਜਿਸ ਵਿੱਚ ਨਰਮਾ, ਝੋਨਾ ਅਤੇ ਪਸ਼ੂਆਂ ਦਾ ਹਰਾ ਚਾਰਾ ਬੀਜਿਆ ਹੋਇਆ ਸੀ।

Fazilka Crop Damage: ਫਾਜ਼ਿਲਕਾ ਦੇ ਨਾਲ ਲੱਗਦੇ ਤਿੰਨ ਪਿੰਡਾਂ ਚੋਂ ਲੰਘਦੀ ਡਰੇਨ ‘ਚ ਪਾੜ ਪੈਣ ਕਾਰਨ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਸਾਬੂਆਣਾ,ਔਡੀਆਂ ਅਤੇ ਕੇਰੀਆਂ ਇਹਨਾਂ ਤਿੰਨ ਪਿੰਡਾਂ ‘ਚ ਪਾਣੀ ਕਰਕੇ ਕਿਸਾਨਾਂ ਦੀ 4000 ਦੇ ਕਰੀਬ ਏਕੜ ਫਸਲ ਡੁੱਬ ਕੇ ਤਬਾਹ ਹੋ ਗਈ। ਪਿੰਡ ਸਾਬੂਆਣਾ ਦੇ ਕਿਸਾਨ ਇਮੀਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਇੰਨਾ ਵੱਡਾ ਨੁਕਸਾਨ ਹੋਇਆ ਹੈ ਕਿ 10 ਸਾਲ ਤੱਕ ਪੂਰਾ ਨਹੀਂ ਹੋ ਸਕਦਾ।

ਪਾੜ ਪੈਣ ਕਾਰਨ ਆਏ ਪਾਣੀ ਕਰਕੇ ਫ਼ਸਲ ਤਬਾਹ ਹੋ ਗਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਈ ਕਿਸਾਨਾਂ ਨੇ 50 ਤੋਂ 60 ਹਜ਼ਾਰ ਰੁਪਏ ਖਰਚ ਕੇ ਜ਼ਮੀਨ ਠੇਕੇ ‘ਤੇ ਲਈ ਤੇ ਉਹਨਾਂ ਦੇ ਇਲਾਕੇ ਦੀ ਕਰੀਬ 4 ਏਕੜ ਫਸਲ ਤਬਾਹ ਹੋ ਗਈ ਹੈ। ਜਿਸ ਵਿੱਚ ਨਰਮਾ, ਝੋਨਾ ਅਤੇ ਪਸ਼ੂਆਂ ਦਾ ਹਰਾ ਚਾਰਾ ਬੀਜਿਆ ਹੋਇਆ ਸੀ।

ਖੁੱਲ੍ਹੇ ਅਸਮਾਨ ‘ਚ ਰਾਤ ਕੱਟ ਰਹੇ ਲੋਕਾਂ ਨੇ ਕੱਢੀ ਪ੍ਰਸ਼ਾਸਨ ਖ਼ਿਲਾਫ਼ ਭੜਾਸ

ਪਿੰਡ ਵਾਸੀ ਪ੍ਰੇਮ ਕੁਮਾਰ ਬਲਵੰਤ ਕੁਮਾਰ ਤੇ ਹਰਬੰਸ ਸਿੰਘ ਨੇ ਦੱਸਿਆ ਕਿ ਡਰੇਨ ਵਿੱਚ ਪਾੜ ਪੈਣ ਨਾਲ ਜ਼ਮੀਨ ਵਿੱਚ ਪੰਜ ਫੁੱਟ ਤੱਕ ਪਾਣੀ ਭਰ ਗਿਆ। ਉਨ੍ਹਾਂਂ ਇਸ ਮਾਮਲੇ ‘ਚ ਸਿੱਧੇ ਤੌਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਡਰੇਨ ਦੀ ਕਦੇ ਵੀ ਸਫਾਈ ਨਹੀਂ ਕੀਤੀ ਗਈ ਅਤੇ ਹੁਣ ਵੀ ਕਲਾਲੀ ਨਾਲ ਡਰੇਨ ਭਰੀ ਹੋਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਡਰੇਨ ਦੇ ਪਾਣੀ ਦੇ ਵਹਾ ਦੀ ਚੌੜਾਈ 80 ਫੁੱਟ ਦੇ ਕਰੀਬ ਹੈ, ਪਰ ਸਿਰਫ ਪੰਜ ਸੱਤ ਫੁੱਟ ਹੀ ਪਾਣੀ ਲੰਘਣ ਦੀ ਜਗ੍ਹਾ ਹੈ। ਬਾਕੀ ਸਾਰੀ ਡਰੇਨ ਘਾਹ ਫੂਸ ਅਤੇ ਕਲਾਲੀ ਨਾਲ ਭਰੀ ਹੋਈ ਸੀ।

ਤਿੰਨੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਈ ਵਾਰ ਡਰੇਨ ਦੀ ਸਫਾਈ ਕਰਵਾਉਣ ਲਈ ਬੇਨਤੀ ਕੀਤੀ ਸੀ ਪਰ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੇਰ ਨਾਲ ਜਾਗਿਆ। ਡਰੇਨ ਵਿੱਚ ਪਾੜ ਪੈਣ ਨਾਲ ਪ੍ਰਭਾਵਿਤ ਪਿੰਡਾਂ ਸਾਬੂਆਣਾ ,ਕੇਰੀਆਂ ਅਤੇ ਓਡੀਆਂ ਅੰਦਰ ਪਾਣੀ ਵੜਨ ਨਾਲ ਘਰਾਂ ਨੂੰ ਵੀ ਵੱਡਾ ਖਤਰਾ ਬਣਿਆ ਹੋਇਆ ਹੈ। ਲੋਕਾਂ ਨੂੰ ਖੁੱਲ੍ਹੇ ਅਸਮਾਨ ‘ਚ ਸਮਾਨ ਰੱਖ ਕੇ ਰਾਤਾਂ ਕੱਟਣੀਆਂ ਪੈ ਰਹੀਆਂ ਹਨ।

ਪਸ਼ੂਆਂ ਲਈ ਵੀ ਨਹੀਂ ਚਾਰਾ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਪਾਉਣ ਲਈ ਚਾਰਾ ਬਿਲਕੁਲ ਨਹੀਂ ਬਚਿਆ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਹੈ। ਉਹ ਹਰੇ ਦਰਖਤਾਂ ਦੀਆਂ ਟਾਣੀਆਂ ਕੱਟ ਕੇ ਪਸ਼ੂਆਂ ਨੂੰ ਪਾਉਣ ਲਈ ਮਜਬੂਰ ਹਨ।

ਦੂਜੇ ਪਾਸੇ ਵਿਭਾਗ ਦੇ ਜਈ ਅਰਵਿੰਦ ਨੇ ਦਾਵਾ ਕੀਤਾ ਹੈ ਕਿ ਜਦੋਂ ਉਨ੍ਹਾਂ ਨੂੰ ਡਰੇਨ ‘ਚ ਦੋ ਥਾਂ ਤੋਂ ਪਾੜ ਪੈਣ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਆਪਣੇ ਕਰਮਚਾਰੀਆਂ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਪਾੜ ਨੂੰ ਮਸ਼ੀਨਾਂ, ਬੋਰੀਆਂ ਅਤੇ ਹੋਰ ਮਿੱਟੀ ਨਾਲ ਪਾੜ ਨੂੰ ਭਰ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad