16 ਸਾਲਾ ਲੜਕੀ ਦੀ ਭੇਦ ਭਰੇ ਹਾਲਾਤਾਂ ‘ਚ ਮੌਤ, ਪਿਤਾ ਦੀ ਮੌਜੂਦਗੀ ‘ਚ ਬਰਾਮਦ ਹੋਈ ਧੀ ਦੀ ਲਾਸ਼

Bathinda News: ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਬਾਜ਼ਾਰ ‘ਚ ਕਿਸੇ ਕੰਮ ਕਰਕੇ ਗਈ ਸੀ, ਘਰ ‘ਚ ਲੜਕੀ ਦਾ ਪਿਤਾ ਅਤੇ ਲੜਕੀ ਇਕੱਲੇ ਸੀ ਪਰ ਜਦੋਂ ਘਰ ਵਾਪਸ ਆ ਕੇ ਦੇਖਿਆ ਤਾਂ ਲੜਕੀ ਬੈਡ ‘ਤੇ ਪਈ ਸੀ।
Girl Found dead in Her House: ਬਠਿੰਡਾ ਦੇ ਜੋਗੀ ਨਗਰ ਗਲੀ ਨੰਬਰ 5/3 ‘ਚ ਉਸ ਸਮੇਂ ਖ਼ੌਫ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ 16 ਸਾਲਾ ਲੜਕੀ ਦੀ ਲਾਸ਼ ਉਸ ਦੇ ਆਪਣੇ ਘਰੋਂ ਹੀ ਬਰਾਮਦ ਹੋਈ। ਇਸ ਸਭ ‘ਚ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਲੜਕੀ ਦੀ ਲਾਸ਼ ਉਸ ਦੇ ਪਿਤਾ ਦੀ ਮੌਜੂਦਗੀ ‘ਚ ਬਰਾਮਦ ਹੋਈ।
ਜਾਣਕਾਰੀ ਮੁਤਾਬਕ ਨੌਵੀਂ ਜਮਾਤ ਦੀ ਵਿਦਿਆਰਥਨ ਦੀ ਆਪਣੇ ਹੀ ਘਰ ਚੋਂ ਭੇਦਭਰੇ ਹਾਲਾਤਾਂ ‘ਚ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ। ਲੜਕੀ ਦੀ ਸ਼ਨਾਖਤ ਪਾਇਲ ਉਮਰ 16 ਸਾਲ ਵਜੋਂ ਹੋਈ। ਲੜਕੀ ਨੇ ਸੁਸਾਈਡ ਕੀਤਾ ਹੈ ਜਾਂ ਇਸ ਦਾ ਕਤਲ ਹੋਇਆ ਇਸ ਨੂੰ ਲੈ ਕੇ ਪੁਲਿਸ ਮਾਮਲੇ ਦੀ ਤਬਦੀਸ਼ ਕਰ ਰਹੀ ਹੈ।
ਦਰਅਸਲ ਇਹ ਮਾਮਲਾ ਬੀਤੇ ਕੱਲ 26 ਜੁਲਾਈ ਸ਼ਾਮ 4 ਵਜੇ ਦੇ ਕਰੀਬ ਉਸ ਵੇਲੇ ਸਾਹਮਣੇ ਆਇਆ ਜਦੋਂ ਫਸਟ ਫਲੋਰ ‘ਤੇ ਕਿਰਾਏ ‘ਤੇ ਰਹਿਣ ਵਾਲੇ ਇੱਕ ਪਰਿਵਾਰ ਵਿੱਚ ਲੜਕੀ ਦੀ ਭੇਦ ਭਰੇ ਹਾਲਾਤਾਂ ‘ਚ ਮੌਤ ਹੋਈ। ਇਸ ਸੰਬੰਧੀ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਬਾਜ਼ਾਰ ‘ਚ ਕਿਸੇ ਕੰਮ ਕਰਕੇ ਗਈ ਸੀ, ਘਰ ‘ਚ ਲੜਕੀ ਦਾ ਪਿਤਾ ਅਤੇ ਲੜਕੀ ਇਕੱਲੇ ਸੀ ਪਰ ਜਦੋਂ ਘਰ ਵਾਪਸ ਆ ਕੇ ਦੇਖਿਆ ਤਾਂ ਲੜਕੀ ਬੈਡ ‘ਤੇ ਪਈ ਸੀ। ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਗਲੇ ‘ਤੇ ਨਿਸ਼ਾਨ ਪਹਿਲਾਂ ਤੋਂ ਹੀ ਸੀ ਅਤੇ ਉਸਨੂੰ ਸਾਹ ਦੀ ਬਿਮਾਰੀ ਵੀ ਸੀ।
ਪੁਲਿਸ ਨੇ ਪਰਿਵਾਰ ਤੋਂ ਸ਼ੁਰੂ ਕੀਤੀ ਪੁੱਛਗਿੱਛ, ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ
ਉਧਰ ਮਾਮਲੇ ‘ਚ ਮਕਾਨ ਮਾਲਕ ਦੀਪਕ ਨੇ ਦੱਸਿਆ ਕਿ ਇਹ ਸਾਡੇ ਕਿਰਾਏ ‘ਤੇ ਰਹਿੰਦੇ ਸੀ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੋਰਸ਼ਰਾਬਾ ਸੁਣਾਈ ਨਹੀਂ ਦਿੱਤਾ। ਸਾਨੂੰ ਇਸ ਘਟਨਾ ਬਾਰੇ ਸਵਾ ਚਾਰ ਵਜੇ ਦੇ ਕਰੀਬ ਪਤਾ ਲੱਗਿਆ।
ਫਿਲਹਾਲ ਪੁਲਿਸ ਪਰਿਵਾਰ ਨੂੰ ਪੁੱਛਗਿੱਛ ਕਰਨ ਲਈ ਥਾਣਾ ਕਨਾਲ ਲੈ ਕੇ ਆਈ ਹੈ। ਜਿਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੀ ਅਸਲ ਪੁਸ਼ਟੀ ਹੋ ਪਾਏਗੀ ਕਿ ਆਖਰ ਇਹ ਸੁਸਾਈਡ ਹੈ ਜਾਂ ਫਿਰ ਕਤਲ ਜਾਂ ਫਿਰ ਇਸ ਦੀ ਮੌਤ ਦਾ ਕੋਈ ਹੋਰ ਕਾਰਨ ਹੈ।