ਰੋਪੜ ‘ਚ ਗਰੀਬ ਪਰਿਵਾਰ ਦੇ ਘਰ ਚੋਰੀ, ਵਾਰਦਾਤ ਸੀਸੀਟੀਵੀ ‘ਚ ਕੈਦ

Ropar News: ਛੋਟਾ ਫੂਲ ਪਿੰਡ ਦੇ ਇੱਕ ਗਰੀਬ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ ਹੋਈਆਂ ਹਨ। ਚਾਰ ਪੰਜ ਚੋਰਾਂ ਨੇ ਇਸ ਵਾਰਦਾਤ ਨੂੰ ਦੇਰ ਰਾਤ ਕਰੀਬ 2 ਵਜੇ ਅੰਜਾਮ ਦਿੱਤਾ।
Buffaloes Stolen: ਰੋਪੜ ਦੇ ਪਿੰਡ ਛੋਟਾ ਫੂਲ ‘ਚ ਹੈਰਾਨ ਕਰਨ ਵਾਲੀ ਵਾਰਦਾਤ ਵਾਪਰੀ। ਚੋਰਾਂ ਨੇ ਅਜਿਹੀ ਚੀਜ਼ ਚੋਰੀ ਕੀਤੀ ਜਿਸ ਦਾ ਕੋਈ ਸ਼ਾਇਦ ਅੰਦਾਜ਼ਾ ਵੀ ਨਹੀਂ ਲੱਗਾ ਸਕਦਾ। ਹਾਸਲ ਜਾਣਕਾਰੀ ਮੁਤਾਬਕ ਛੋਟਾ ਫੂਲ ਪਿੰਡ ਦੇ ਇੱਕ ਗਰੀਬ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ ਹੋ ਗਈਆਂ। ਚਾਰ ਪੰਜ ਚੋਰਾਂ ਨੇ ਇਸ ਵਾਰਦਾਤ ਨੂੰ ਦੇਰ ਰਾਤ ਕਰੀਬ 2 ਵਜੇ ਅੰਜਾਮ ਦਿੱਤਾ। ਚੋਰ ਮੱਝਾਂ ਨੂੰ ਮਹਿੰਦਰਾ ਪਿਕਅਪ ਵਿੱਚ ਲੈ ਗਏ। ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਪਿੰਡ ਛੋਟਾ ਫੂਲ ਦੇ ਵਾਸੀ ਛਾਂਟੀ ਸਿੰਘ ਦਾ ਵਾੜਾ ਘਰ ਤੋਂ ਥੋੜੀ ਦੂਰ ਹੀ ਹੈ ਜਿੱਥੇ ਉਸ ਨੇ ਆਪਣੀਆਂ ਮੱਝਾਂ ਰੱਖੀਆਂ ਹੋਈਆਂ ਸੀ। ਰਾਤ ਦੇ ਸਮੇਂ ਚੋਰ ਆਏ ਅਤੇ ਤਿੰਨ ਸੂਣ ਵਾਲੀਆਂ ਮੱਝਾਂ ਖੋਲ ਕੇ ਲੈ ਗਏ।

ਸੈਂਟੀ ਸਿੰਘ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਚੋਰ ਉਨ੍ਹਾਂ ਦੇ ਵਾੜੇ ਵਿੱਚੋਂ ਮੱਝਾਂ ਖੋਲ੍ਹ ਕੇ ਪਿਕਅਪ ਵਿੱਚ ਲੱਦ ਕੇ ਲੈ ਗਏ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਨੇ ਮੌਕੇ ‘ਤੇ ਜਾ ਕੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਥਾਣਾ ਸਦਰ ਦੇ ਐਸਆਈ ਧਰਮਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਪਿੰਡ ਛੋਟੇ ਫੂਲ ਤੋਂ ਇੱਕ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ ਹੋਈਆਂ ਹਨ। ਜਿਸ ਮਗਰੋਂ ਸੀਸੀਟੀਵੀ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦ ਫੜਨ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ।