ਫਤਿਹਗੜ੍ਹ ਸਾਹਿਬ ਦੀ ਪਸ਼ੂ ਮੰਡੀ ਬੇਹਾਲ: ਯੋਗ ਸਹੂਲਤਾਂ ਦੀ ਘਾਟ ਕਾਰਨ ਕਿਸਾਨ ਤੇ ਵਪਾਰੀ ਪਰੇਸ਼ਾਨ

Fatehgarh Sahib’s cattle market: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਵਿੱਚ ਸਥਿਤ ਪਸ਼ੂ ਮੰਡੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਗਭਗ 7.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੀ, ਅੱਜ ਬੇਹਾਲ ਹਾਲਤ ਵਿੱਚ ਹੈ। ਠੇਕੇਦਾਰੀ ਸਿਸਟਮ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਕਿਸਾਨਾਂ ਅਤੇ ਪਸ਼ੂ ਵਪਾਰੀਆਂ ਨੂੰ ਮੂਲਭੂਤ ਸਹੂਲਤਾਂ ਤੱਕ ਉਪਲਬਧ ਨਹੀਂ ਹੋ […]
Khushi
By : Updated On: 02 Aug 2025 16:09:PM
ਫਤਿਹਗੜ੍ਹ ਸਾਹਿਬ ਦੀ ਪਸ਼ੂ ਮੰਡੀ ਬੇਹਾਲ: ਯੋਗ ਸਹੂਲਤਾਂ ਦੀ ਘਾਟ ਕਾਰਨ ਕਿਸਾਨ ਤੇ ਵਪਾਰੀ ਪਰੇਸ਼ਾਨ

Fatehgarh Sahib’s cattle market: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਵਿੱਚ ਸਥਿਤ ਪਸ਼ੂ ਮੰਡੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਗਭਗ 7.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੀ, ਅੱਜ ਬੇਹਾਲ ਹਾਲਤ ਵਿੱਚ ਹੈ। ਠੇਕੇਦਾਰੀ ਸਿਸਟਮ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਕਿਸਾਨਾਂ ਅਤੇ ਪਸ਼ੂ ਵਪਾਰੀਆਂ ਨੂੰ ਮੂਲਭੂਤ ਸਹੂਲਤਾਂ ਤੱਕ ਉਪਲਬਧ ਨਹੀਂ ਹੋ ਰਹੀਆਂ।

ਮੰਡੀ ਦੀ ਵਿਸ਼ੇਸ਼ ਜਾਂਚ ਦੌਰਾਨ ਜ਼ਿਲ੍ਹਾ ਪਰਿਸ਼ਦ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਵਲੋਂ ਮੌਕੇ ‘ਤੇ ਦੌਰਾ ਕਰਕੇ ਵਪਾਰੀਆਂ ਅਤੇ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈ ਗਈ ਸੂਚਨਾ ਅਨੁਸਾਰ ਮੰਡੀ ਵਿੱਚ ਪਸ਼ੂਆਂ ਲਈ ਪਾਣੀ, ਵੈਟਰਨਰੀ ਡਾਕਟਰ, ਵਪਾਰੀਆਂ ਲਈ ਬੈਠਣ-ਠਹਿਰਣ ਦੀ ਢੰਗੀ ਥਾਂ ਅਤੇ ਵਹੀਕਲ ਤੋਂ ਪਸ਼ੂ ਚੜਾਉਣ ਉਤਾਰਣ ਦੀ ਸਹੂਲਤ ਹੋਣੀ ਚਾਹੀਦੀ ਸੀ — ਪਰ ਹਕੀਕਤ ਵਿੱਚ ਇਹਨਾਂ ਵਿੱਚੋਂ ਕੋਈ ਵੀ ਸੁਵਿਧਾ ਉਪਲਬਧ ਨਹੀਂ

ਮੰਡੀ ਵਿੱਚ ਮਹਿੰਗਾਈ ਦੀ ਮਾਰ

ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ—

  • 2700 ਰੁਪਏ ਪ੍ਰਤੀ ਪਸ਼ੂ ਦੀ ਫੀਸ ਵਪਾਰੀਆਂ ਤੋਂ ਵਸੂਲੀ ਜਾ ਰਹੀ ਹੈ।
  • 50 ਰੁਪਏ ਐਂਟਰੀ ਫੀਸ ਮੰਡੀ ਵਿੱਚ ਦਾਖ਼ਲ ਹੋਣ ਲਈ ਲੱਗਦੀ ਹੈ।
  • 350 ਰੁਪਏ ਪਾਣੀ ਲਈ ਵਪਾਰੀ ਅਤੇ ਪਸ਼ੂ ਪਾਲਕਾਂ ਤੋਂ ਵਸੂਲ ਕੀਤੇ ਜਾਂਦੇ ਹਨ।

ਮੰਡੀ ਵਿੱਚ ਬਣੀਆਂ ਇਮਾਰਤਾਂ ਵੀ ਹੁਣ ਖੰਡਰ ਬਣ ਚੁੱਕੀਆਂ ਹਨ, ਜਿਨ੍ਹਾਂ ਦੀ ਕੋਈ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ।

ਮੰਡੀ ਵਿੱਚ ਪਸ਼ੂ ਖਰੀਦਣ ਆਏ ਲੋਕਾਂ ਨੇ ਵੀ ਆਪਣੀ ਨਾਰਾਜ਼ਗੀ ਜਤਾਈ ਅਤੇ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਇਸ ਪਸ਼ੂ ਮੰਡੀ ਦੀ ਬੇਹਤਰੀ ਲਈ ਹਸਤਖੇਪ ਕਰਨਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਨੂੰ ਰਾਹਤ ਮਿਲ ਸਕੇ।

ਠੇਕੇਦਾਰ ਵਲੋਂ ਵਜੀ ਬਚਾਵ ਦੀ ਟੋਹ

ਜਦੋਂ ਠੇਕੇਦਾਰ ਵੱਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ, “ਅਸੀਂ ਤਾ ਹਾਲ ਹੀ ‘2 ਮਹੀਨੇ ਪਹਿਲਾਂ’ ਇਹ ਠੇਕਾ ਲਿਆ ਹੈ। ਜੋ ਕੁਝ ਸਾਡੀ ਜ਼ਿੰਮੇਵਾਰੀ ਵਿੱਚ ਸੀ, ਉਹ ਕਰ ਦਿੱਤਾ ਗਿਆ ਹੈ। ਹੋਰ ਪ੍ਰਬੰਧ ਸਰਕਾਰ ਦੀ ਜ਼ਿੰਮੇਵਾਰੀ ਹੈ।”

ਇਸ ਪੂਰੀ ਸਥਿਤੀ ਨੇ ਇਕ ਵੱਡੇ ਪ੍ਰਸ਼ਨ ਚਿੰਨ੍ਹ ਖੜੇ ਕਰ ਦਿੱਤੇ ਹਨ ਕਿ ਕਰੋੜਾਂ ਰੁਪਏ ਲਗਾ ਕੇ ਬਣਾਈ ਗਈ ਪਸ਼ੂ ਮੰਡੀ ਅੱਜ ਸਹੀ ਤਰੀਕੇ ਨਾਲ ਚੱਲ ਨਹੀਂ ਰਹੀ। ਲੋਕਾਂ ਦੀ ਇਹ ਵੀ ਮੰਗ ਹੈ ਕਿ ਇਸ ਬੇਹਾਲ ਮੰਡੀ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ।

Read Latest News and Breaking News at Daily Post TV, Browse for more News

Ad
Ad